ਸਰਕਾਰ ਦਾ ਸਕੂਲ ਖੋਲ੍ਹਣ ਦਾ ਫੁਰਮਾਨ ਬੱਚਿਆਂ ‘ਤੇ ਪਿਆ ਭਾਰੀ, ਬੱਚੇ ਹੋਣ ਲੱਗੇ ਵੱਡੀ ਗਿਣਤੀ ‘ਚ ਬਿਮਾਰ

0
4594

ਅੰਮ੍ਰਿਤਸਰ | ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲ ਖੋਲ੍ਹਣ ਦਾ ਫੁਰਮਾਨ ਵਿਦਿਆਰਥੀ ਲਈ ਖਤਰਾ ਬਣਦਾ ਜਾ ਰਿਹਾ ਹੈ। ਸਕੂਲ ਲੱਗਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਬਿਮਾਰ ਹੋ ਗਏ ਹਨ। ਬੱਚਿਆਂ ਨੂੰ ਖੰਘ, ਜੁਕਾਮ ਤੇ ਬੁਖਾਰ ਹੋ ਲੱਗਿਆ ਹੈ। ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਬਿਮਾਰ ਹੋ ਰਹੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਬੱਚਿਆਂ ਤੇ ਅਧਿਆਪਕਾਂ ਨੂੰ ਕੋਰੋਨਾ ਵੱਡੀ ਗਿਣਤੀ ਵਿਚ ਹੋ ਸਕਦਾ ਹੈ।

ਅੰਮ੍ਰਿਤਸਰ ਦੇ ਕਈਆਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਖੰਘ, ਜੁਕਾਮ ਜਾਂ ਬੁਖਾਰ ਹੋ ਤੇ ਹੁਣ ਸਕੂਲ ਨਾ ਭੇਜਣਾ ਦਾ ਫੈਸਲਾ ਕੀਤਾ ਹੈ। ਪਹਿਲਾਂ ਵੀ ਘੱਟ ਹੀ ਬੱਚੇ ਸਕੂਲਾਂ ਵਿਚ ਆ ਰਹੇ ਹਨ।

ਬਿਮਾਰ ਬੱਚੇ ਸਕੂਲ ਨਾ ਆਉਣ – ਸਿੱਖਿਆ ਅਧਿਕਾਰੀ

ਸਿੱਖਿਆ ਅਧਿਕਾਰੀ ਸਤਬੀਰ ਸਿੰਘ ਨੇ ਕਿਹਾ ਕਿ ਜੋ ਬੱਚੇ ਬਿਮਾਰ ਹਨ ਉਹ ਸਕੂਲ ਨਾ ਆਉਣ। ਉਹਨਾਂ ਕਿਹਾ ਕਿ ਉਹ ਬੱਚੇ ਆਪਣਾ ਇਲਾਜ ਸਿਵਲ ਹਸਪਤਾਲ ਕਰਵਾਉਣ।