ਚੰਡੀਗੜ੍ਹ| ਪੰਜਾਬ ਸਰਕਾਰ ਨੇ ਡਿਫਾਲਟਰ ਬਿਜਲੀ ਖਪਤਕਾਰਾਂ ਲਈ ਵੱਡਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਹੈ। ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਜਿਨ੍ਹਾਂ ਬਿਜਲੀ ਖਪਤਕਾਰਾਂ ਦਾ ਬਕਾਇਆ ਰਹਿੰਦਾ ਹੈ, ਉਹ ਵਨ ਟਾਇਮ ਸੈਟਲਮੈਂਟ (OTS) ਸਕੀਮ ਤਹਿਤ 3 ਮਹੀਨਿਆਂ ਵਿਚ ਆਪਣਾ ਬਕਾਇਆ ਦੇ ਸਕਦੇ ਹਨ।
ਖਪਤਕਾਰਾਂ ਦੀ ਸਹੂਲਤ ਲਈ ਸਰਕਾਰ ਵਲੋਂ ਇਹ ਫੈਸਲਾ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਉਦਯੋਗਿਕ ਇਕਾਈਆਂ ਵਿਚ ਬਹੁਤ ਸਾਰਿਆਂ ਦੇ ਬਕਾਇਆ ਬਿੱਲ ਪੈਂਡਿੰਗ ਹਨ, ਜੋ ਹੁਣ ਆਪਣੇ ਇਹ ਬਿੱਲ ਮਹੀਨਿਆਂ ਵਿਚ ਅਦਾ ਕਰ ਸਕਦੇ ਹਨ। ਇਹ ਬਿੱਲ ਖਪਤਕਾਰਾਂ ਨੂੰ 9 ਫੀਸਦੀ ਵਿਆਜ ਨਾਲ ਅਦਾ ਕਰਨੇ ਪੈਣਗੇ। ਪਹਿਲਾਂ ਸਰਕਾਰ ਵਲੋਂ 18 ਫੀਸਦੀ ਦੀ ਦਰ ਨਾਲ ਵਿਆਜ ਲਗਾਇਆ ਜਾਂਦਾ ਸੀ।