ਪੇਪਰ ਦੇਣ ਗਈ ਲੜਕੀ ਕਾਲਜ ਤੋਂ ਮੁੜ ਨਹੀਂ ਪਰਤੀ ਘਰ, ਸ਼ੱਕ ਦੇ ਆਧਾਰ ‘ਤੇ 1 ਨੌਜਵਾਨ ਨਾਮਜ਼ਦ

0
1207

ਕਪੂਰਥਲਾ | ਸ਼ਹਿਰ ਦੇ ਇਕ ਨਿੱਜੀ ਕਾਲਜ ‘ਚ ਪੜ੍ਹਦੀ 18 ਸਾਲ ਦੀ ਲੜਕੀ ਘਰ ਤੋਂ ਕਾਲਜ ਪੇਪਰ ਦੇਣ ਗਈ ਸੀ ਪਰ ਵਾਪਸ ਨਹੀਂ ਮੁੜੀ । ਲੜਕੀ ਦੇ ਪਰਿਵਾਰ ਵਲੋਂ ਥਾਣਾ ਸਿਟੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਲੜਕੀ ਕਪੂਰਥਲਾ ‘ਚ ਆਪਣੀ ਮਾਸੀ ਕੋਲ ਰਹਿੰਦੀ ਹੈ ਤੇ ਉੱਥੇ ਹੀ ਇਕ ਨਿੱਜੀ ਕਾਲਜ ‘ਚ ਪੜ੍ਹਦੀ ਹੈ।

ਉਸ ਨੇ ਕਿਹਾ ਕਿ ਪਿੰਡ ਬਹੁਈ ਦਾ ਨੌਜਵਾਨ ਰੋਹਿਤ ਸ਼ਰਮਾ ਪੁੱਤਰ ਰਾਜ ਕੁਮਾਰ ਉਸ ਦੀ ਲੜਕੀ ਨੂੰ ਕਿਤੇ ਲੈ ਗਿਆ ਹੈ। ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਨੌਜਵਾਨ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਗਾਇਬ ਹੋਈ ਲੜਕੀ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਾ ਹੈ।