ਭੇਤਭਰੇ ਹਾਲਾਤ ‘ਚ ਘਰੋਂ ਅਗਵਾ ਹੋਈ ਲੜਕੀ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ ਮਿਲੀ

0
808

ਹੁਸ਼ਿਆਰਪੁਰ | ਇਥੋਂ ਦੇ ਅਸਲਾਮਾਬਾਦ ਤੋਂ ਭੇਤਭਰੇ ਹਾਲਾਤ ਵਿਚ ਘਰੋਂ ਗਇਬ ਹੋਈ ਦੀਪਿਕਾ ਦੇ ਕੇਸ ਵਿਚ ਨਵਾਂ ਮੋੜ ਅੱਜ ਸਵੇਰੇ ਸਾਹਮਣੇ ਆਇਆ ਹੈ। ਦੀਪਿਕਾ ਦਾ ਉਸ ਦੇ ਘਰਦਿਆਂ ਨੂੰ ਫੋਨ ਆਉਂਦਾ ਹੈ ਕਿ ਉਸ ਨੂੰ ਲੈ ਜਾਓ, ਉਸ ਤੋਂ ਬਾਅਦ ਦੀਪਿਕਾ ਦੇ ਮਾਤਾ- ਪਿਤਾ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ ਦੀਪਿਕਾ ਨੂੰ ਬਰਾਮਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਦੀਪਿਕਾ ਨੂੰ ਉਸ ਦੇ ਘਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ

ਇਸ ਸੰਬੰਧ ਵਿਚ ਅੱਜ ਦੀਪਿਕਾ ਕੋਲੋਂ ਸਾਰੀ ਘਟਨਾ ਦੀ ਪੁੱਛਗਿੱਛ ਕੀਤੀ ਜਾਵੇਗੀ, ਉਸ ਤੋਂ ਬਾਅਦ ਸਾਫ ਹੋਵੇਗਾ ਕਿ ਇਹ ਕਿਡਨੈਪਿੰਗ ਸੀ ਜਾਂ ਕੋਈ ਸੋਚੀਸਮਝੀ ਸਾਜ਼ਿਸ਼। ਕੁੜੀ ਦੀ ਮਾਤਾ ਨੂੰ ਅੱਜ ਸਵੇਰੇ ਤੜਕਸਾਰ ਫੋਨ ਆਇਆ ਕਿ ਉਨ੍ਹਾਂ ਦੀ ਕੁੜੀ ਬੱਸ ਸਟੈਂਡ ‘ਤੇ ਬੈਠੀ ਹੋਈ ਹੈ ਤਾਂ ਉਨ੍ਹਾਂ ਵੱਲੋਂ ਬੱਸ ਸਟੈਂਡ ਤੋਂ ਕੁੜੀ ਨੂੰ ਘਰ ਲਿਆਂਦਾ ਗਿਆ। ਬਾਅਦ ਵਿਚ ਕੁੜੀ ਨੂੰ ਪੁੱਛਣ ‘ਤੇ ਪਤਾ ਲੱਗਾ ਕਿ ਉਹ ਆਪਣੀ ਮਰਜ਼ੀ ਨਾਲ ਹੀ ਗਈ ਸੀ। ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।