ਜਲੰਧਰ : 5 ਮਹੀਨੇ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਨੇ ਦਿੱਤੀ ਜਾਨ, ਮਾਪਿਆਂ ਨੇ ਕਿਹਾ- ਸਾਡੀ ਲੜਕੀ ਦਾ ਕਤਲ ਹੋਇਐ

0
613

ਜਲੰਧਰ| ਰਿਸ਼ੀਕੇਸ਼ ਤੋਂ ਲਵ ਮੈਰਿਜ ਕਰਵਾ ਕੇ ਜਲੰਧਰ ਆਈ ਲੜਕੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਿਸ਼ੀਕੇਸ਼ ਵਿਚ ਕਿਸੇ ਸੈਲੂਨ ਵਿਚ ਕੰਮ ਕਰਨ ਵਾਲੀ ਲੜਕੀ ਨੇ 5 ਮਹੀਨੇ ਪਹਿਲਾਂ ਝਾਰਖੰਡ ਦੇ ਇਕ ਲੜਕੇ ਨਾਲ ਲਵ ਮੈਰਿਜ ਕਰਵਾਈ ਸੀ। ਲੜਕਾ ਵੀ ਲੜਕੀ ਨਾਲ ਹੀ ਰਿਸ਼ੀਕੇਸ਼ ਵਿਚ ਸੈਲੂਨ ਵਿਚ ਕੰਮ ਕਰਦਾ ਸੀ।

ਲਵ ਮੈਰਿਜ ਕਰਵਾਉਣ ਤੋਂ ਬਾਅਦ ਉਹ ਜਲੰਧਰ ਆ ਕੇ ਰਹਿਣ ਲੱਗ ਪਏ ਸਨ। ਇਸ ਦੌਰਾਨ ਲੜਕੀ ਦੀ ਫੈਮਿਲੀ ਨੂੰ ਇਨ੍ਹਾਂ ਦੇ ਜਲੰਧਰ ਹੋਣ ਦਾ ਪਤਾ ਲੱਗ ਤਾਂ ਉਹ ਆਪਣੀ ਲੜਕੀ ਨੂੰ ਮਿਲਣ ਵੀ ਆਏ ਸਨ। ਪਰ ਲੜਕੀ ਨੇ ਆਪਣੇ ਘਰਦਿਆਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਲੜਕੀ ਦੇ ਘਰਦੇ ਵਾਪਸ ਚਲੇ ਗਏ ਸਨ। ਇਸ ਤੋਂ ਬਾਅਦ ਲੜਕੀ ਦੀ ਮਾਂ ਨਾਲ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਸੀ। ਪਰ ਅੱਜ ਇਸ ਲੜਕੀ ਦੀ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।

ਉਧਰ ਲੜਕੀ ਦੇ ਘਰਦੇ ਵੀ ਰਿਸ਼ੀਕੇਸ਼ ਤੋਂ ਆ ਗਏ ਹਨ। ਉਨ੍ਹਾਂ ਨੇ ਆਪਣੀ ਲੜਕੀ ਦੇ ਕਤਲ ਦਾ ਸ਼ੱਕ ਜਤਾਇਆ ਹੈ। ਕਿਉਂ ਕਿ ਲੜਕੀ ਦੇ ਗਲ਼ੇ ਉਤੇ ਕੋਈ ਵੀ ਨਿਸ਼ਾਨ ਨਹੀਂ ਸਨ।
ਲੜਕੀ ਦੀ ਮਾਂ ਨੇ ਕਿਹਾ ਕਿ ਉਸਦੀ ਲੜਕੀ ਨੇ ਉਸਨੂੰ ਦੱਸਿਆ ਸੀ ਕਿ ਉਸਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਧਰ ਪੁਲਿਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ।