ਕਾਰ ਦਾ ਪੰਕਚਰ ਲਗਵਾਉਣ ਆਈ ਕੁੜੀ ਦਾ ਮਕੈਨਿਕ ‘ਤੇ ਹੀ ਆਇਆ ਦਿਲ, ਖੁਦ ਕੀਤਾ ਪ੍ਰਪੋਜ਼, ਹੁਣ ਕਰਵਾਇਆ ਵਿਆਹ

0
968

ਪਾਕਿਸਤਾਨ | ਸੋਸ਼ਲ ਮੀਡੀਆ ‘ਤੇ ਇਕ ਅਮੀਰ ਘਰ ਦੀ ਕੁੜੀ ਅਤੇ ਟਾਇਰਾਂ ਨੂੰ ਪੰਕਚਰ ਲਾਉਣ ਵਾਲੇ ਦੀ ਅਨੋਖੀ ਪ੍ਰੇਮ ਕਹਾਣੀ ਵਾਇਰਲ ਹੋ ਰਹੀ ਹੈ ਅਤੇ ਇੰਟਰਨੈੱਟ ‘ਤੇ ਖੂਬ ਚੱਲ ਰਹੀ ਹੈ। ਲੋਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਇਹ ਆਇਸ਼ਾ ਅਤੇ ਜਿਸੈਨ ਦੀ ਕਹਾਣੀ ਹੈ, ਜਿਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਪਿਆਰ ਕੋਈ ਵੀ ਦੀਵਾਰ ਤੋੜ ਸਕਦਾ ਹੈ।

ਇਹ ਅਨੋਖਾ ਜੋੜਾ ਪਾਕਿਸਤਾਨ ਦਾ ਰਹਿਣ ਵਾਲਾ ਹੈ। ਆਇਸ਼ਾ, ਜੋ ਕਿ ਇਕ ਅਮੀਰ ਪਰਿਵਾਰ ਤੋਂ ਹੈ, ਦੱਸਦੀ ਹੈ ਕਿ ਉਹ ਪਹਿਲੀ ਨਜ਼ਰ ਵਿਚ ਹੀ ਜਿਸੈਨ ਨੂੰ ਆਪਣਾ ਦਿਲ ਦੇ ਬੈਠੀ। ਇਕ ਦਿਨ ਉਸ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ, ਜਿਸ ਤੋਂ ਬਾਅਦ ਉਹ ਪੰਕਚਰ ਲਵਾਉਣ ਲਈ ਉਸਦੀ ਦੁਕਾਨ ‘ਤੇ ਪਹੁੰਚੀ।

ਉਸ ਨੇ ਨਾ ਸਿਰਫ ਆਇਸ਼ਾ ਦੀ ਕਾਰ ਠੀਕ ਕੀਤੀ, ਸਗੋਂ ਉਸ ਨੂੰ ਚਾਹ ਵੀ ਪਿਲਾਈ। ਆਇਸ਼ਾ ਜਿਸੈਨ ਦੇ ਇਸ ਰਵੱਈਏ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੂੰ ਪਹਿਲੀ ਨਜ਼ਰ ਵਿਚ ਹੀ ਉਸ ਨਾਲ ਪਿਆਰ ਹੋ ਗਿਆ। ਉਹ ਜਿਸੈਨ ਨੂੰ ਮਿਲਣ ਲਈ ਬਹਾਨੇ ਲੱਭਣ ਲੱਗੀ।

ਔਰਤ ਦਾ ਕਹਿਣਾ ਹੈ ਕਿ ਉਸ ਨੇ ਜਿਸੈਨ ਨੂੰ ਮਿਲਣ ਲਈ ਜਾਣਬੁੱਝ ਕੇ ਦੁਬਾਰਾ ਟਾਇਰ ਪੰਕਚਰ ਕੀਤਾ ਅਤੇ ਉਸ ਨੂੰ ਮਿਲਣ ਗਈ। ਇਹ ਸਿਲਸਿਲਾ ਕੁਝ ਦਿਨ ਚੱਲਿਆ ਅਤੇ ਜਿਸੈਨ ਨੂੰ ਵੀ ਆਇਸ਼ਾ ਨਾਲ ਪਿਆਰ ਹੋ ਗਿਆ। ਅੱਜ ਉਹ ਇਕ-ਦੂਜੇ ਨਾਲ ਵਿਆਹ ਕਰਵਾ ਕੇ ਪਤੀ-ਪਤਨੀ ਬਣ ਗਏ ਹਨ। ਪਾਕਿਸਤਾਨੀ ਯੂਟਿਊਬਰ ਸਈਅਦ ਬਾਸਿਦ ਅਲੀ ਨੇ ਇਸ ਪ੍ਰੇਮ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ।