viral news | ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਪਿਆਰ ਅੰਨ੍ਹਾ ਹੁੰਦਾ ਹੈ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਖਬਰ ਗੁਆਂਢੀ ਦੇਸ਼ ਪਾਕਿਸਤਾਨ ਦੀ ਹੈ। ਇਸ ਵਿਚ ਇਕ ਪਾਕਿਸਤਾਨੀ ਕੁੜੀ ਨੂੰ ਆਪਣੇ ਪਿਤਾ ਦੀ ਉਮਰ ਦੇ ਡਰਾਈਵਰ ਨਾਲ ਪਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਲੜਕੀ ਖ਼ੁਦ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ, ਜਿਸ ਨੂੰ ਬੱਸ ਡਰਾਈਵਰ ਠੁਕਰਾ ਨਹੀਂ ਪਾਉਂਦਾ।
ਇਸ ਤੋਂ ਬਾਅਦ ਦੋਵਾਂ ਨੇ ਸਹਿਮਤੀ ਨਾਲ ਵਿਆਹ ਵੀ ਕਰ ਲਿਆ। ਇਸ ਤੋਂ ਬਾਅਦ ਸ਼ਹਿਜ਼ਾਦੀ ਨੇ ਹਿੰਮਤ ਕਰ ਕੇ ਪਹਿਲਾਂ ਪ੍ਰਸਤਾਵ ਰੱਖਿਆ। ਫਿਰ ਦੋਹਾਂ ਨੇ ਵਿਆਹ ਕਰਵਾ ਲਿਆ। ਹੁਣ ਸ਼ਹਿਜ਼ਾਦੀ ਆਪਣੇ ਪਤੀ ਨਾਲ ਉਸੇ ਬੱਸ ਵਿਚ ਕੰਡਕਟਰ ਦਾ ਕੰਮ ਕਰਦੀ ਹੈ। 24 ਸਾਲਾ ਸ਼ਹਿਜ਼ਾਦੀ ਨਾਂ ਦੀ ਲੜਕੀ ਦਾ ਕਹਿਣਾ ਹੈ ਕਿ ਉਹ ਲਹਿੰਦੇ ਪੰਜਾਬ ਦੀ ਰਹਿਣ ਵਾਲੀ ਹੈ ਤੇ ਰੋਜ਼ਾਨਾ ਚੰਨੂ ਤੋਂ ਲਾਹੌਰ ਦਾ ਸਫਰ ਕਰਦੀ ਹੈ।
ਉਹ ਰੋਜ਼ਾਨਾ ਬੱਸ ਡਰਾਈਵਰ ਸਾਦਿਕ ਨੂੰ ਮਿਲਦੀ ਰਹੀ। ਸਾਦਿਕ ਬੱਸ ਵਿਚ ਪੁਰਾਣੇ ਗੀਤ ਵਜਾਉਂਦਾ ਸੀ। ਉਨ੍ਹਾਂ ਗਾਣਿਆਂ ਨੂੰ ਉਸ ਦੇ ਮਨ ਵਿਚ ਸਾਦਿ ਪ੍ਰਤੀ ਪਿਆਰ ਉਮੜਨ ਲੱਗਾ। ਇਸ ਤੋਂ ਇਲਾਵਾ ਸਾਦਿਕ ਦਾ ਉੱਠਣ-ਬੈਠਣ ਤੇ ਗੱਡੀ ਚਲਾਉਣ ਦਾ ਸਟਾਈਲ ਬਹੁਤ ਹੀ ਵਿਲੱਖਣ ਹੈ। ਫਿਰ ਸ਼ਹਿਜ਼ਾਦੀ ਨੂੰ ਸਾਦਿਕ ਨਾਲ ਪਿਆਰ ਹੋ ਗਿਆ।