ਲੜਕੀ ਨੇ ਖਰੀਦੀ ਸਕੂਟੀ, ਨੰਬਰ ਮਿਲਿਆ ‘SEX’, ਹੁਣ ਘਰੋਂ ਨਿਕਲਣਾ ਹੋਇਆ ਔਖਾ, ਪਰਿਵਾਰ ਵੀ ਝੱਲ ਰਿਹਾ ਸ਼ਰਮਿੰਦਗੀ, ਵੇਖੋ Videos

0
857

ਨਵੀਂ ਦਿੱਲੀ । ਪੁਲਿਸ ਤੋਂ ਲੈ ਕੇ ਆਮ ਆਦਮੀ ਤੱਕ ਤੁਹਾਡੀ ਗੱਡੀ ਦੀ ਨੰਬਰ ਪਲੇਟ ਤੁਹਾਡੇ ਸਾਹਮਣੇ ਆ ਜਾਂਦੀ ਹੈ, ਜਿਸ ਨੂੰ ਹਰ ਕੋਈ ਨੋਟਿਸ ਕਰਦਾ ਹੈ। ਕਲਪਨਾ ਕਰੋ ਕਿ ਜੇਕਰ ਇਹ ਗੱਡੀ ਨੰਬਰ ਤੁਹਾਡੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਜਾਵੇ ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ।

ਪਰ ਦਿੱਲੀ ਵਿੱਚ ਇਕ ਲੜਕੀ ਦੀ ਸਕੂਟੀ ਦਾ ਨੰਬਰ ਅਜਿਹਾ ਹੈ, ਜਿਸ ਕਾਰਨ ਉਸ ਲਈ ਸਕੂਟੀ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਜਦੋਂ ਵੀ ਉਹ ਆਪਣੀ ਸਕੂਟੀ ‘ਤੇ ਜਾਂਦੀ ਹੈ ਤਾਂ ਲੋਕ ਉਸ ਦੀ ਸਕੂਟੀ ਨੂੰ ਦੇਖ ਕੇ ਹੱਸਣ ਲੱਗ ਪੈਂਦੇ ਹਨ। ਆਲਮ ਇਹ ਹੋ ਗਿਆ ਹੈ ਕਿ ਨੰਬਰ ਪਲੇਟ ਕਾਰਨ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਨਮਦਿਨ ਦਾ ਤੋਹਫ਼ਾ ਬਣ ਗਿਆ ਵੱਡੀ ਸਮੱਸਿਆ

ਦਰਅਸਲ, ਸਕੂਟੀ ਦੇ ਨੰਬਰ ਨੂੰ ਲੈ ਕੇ ਦਿੱਲੀ ਦੀ ਇਕ ਕਾਲਜ ਵਿਦਿਆਰਥਣ ਪ੍ਰੀਤੀ (ਕਾਲਪਨਿਕ ਨਾਂ) ਨਾਲ ਇਹ ਅਜੀਬ ਘਟਨਾ ਵਾਪਰੀ ਹੈ। ਪਿਛਲੇ ਮਹੀਨੇ ਹੀ ਉਸ ਦਾ ਜਨਮਦਿਨ ਸੀ, ਉਸ ਨੇ ਆਪਣੇ ਪਿਤਾ ਤੋਂ ਕਾਲਜ ਜਾਣ ਲਈ ਆਪਣੇ ਜਨਮਦਿਨ ‘ਤੇ ਤੋਹਫ਼ੇ ਵਜੋਂ ਸਕੂਟੀ ਮੰਗੀ ਸੀ।

ਬੇਟੀ ਦੀ ਖੁਸ਼ੀ ਲਈ ਪਿਤਾ ਨੇ ਸਕੂਟੀ ਬੁੱਕ ਕਰਵਾਈ। ਜਦੋਂ ਸਕੂਟੀ ਘਰ ਆਈ ਤਾਂ ਪ੍ਰੀਤੀ ਬਹੁਤ ਖੁਸ਼ ਸੀ ਪਰ ਜਦੋਂ ਉਸ ਨੇ ਆਰਟੀਓ ਦੁਆਰਾ ਨੰਬਰ ਲਿਆ ਤਾਂ ਉਹ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ।

ਸਕੂਟੀ ਦੇਖ ਕੇ ਗੰਦੇ ਕਮੈਂਟਸ ਮਾਰਨ ਲੱਗਦੇ ਹਨ ਮੁੰਡੇ

ਪ੍ਰੀਤੀ ਦੀ ਸਕੂਟੀ ਦੇ ਨੰਬਰਾਂ ‘ਚ ‘SEX’ ਅੱਖਰ ਹਨ। ਸਕੂਟੀ ਦਾ ਰਜਿਸਟ੍ਰੇਸ਼ਨ ਨੰਬਰ DL 3 SEX*** ਹੈ। ਹੁਣ ਇਸ ਕਾਰਨ ਉਸ ਨੂੰ ਆਉਣ-ਜਾਣ ਵਾਲੇ ਲੋਕਾਂ ਦੇ ਤਾਅਨੇ-ਮਿਹਣੇ ਸੁਣਨ ਨੂੰ ਮਿਲ ਰਹੇ ਹਨ। ਜਿਵੇਂ ਹੀ ਉਸ ਨੂੰ ਇਹ ਨੰਬਰ ਮਿਲਿਆ ਤਾਂ ਲੋਕਾਂ ਨੇ ਇਸ ਨੂੰ ਦੇਖ ਕੇ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

ਇੰਨਾ ਹੀ ਨਹੀਂ ਰਸਤੇ ‘ਚ ਆਉਣ-ਜਾਣ ਵਾਲੇ ਕਈ ਲੋਕਾਂ ਨੇ ਪ੍ਰੀਤੀ ‘ਤੇ ਗੰਦੇ ਕਮੈਂਟਸ ਮਾਰਨੇ ਸ਼ੁਰੂ ਕਰ ਦਿੱਤੇ। ਪ੍ਰੀਤੀ ਦੇ ਭਰਾ ਨੇ ਇਹ ਨੰਬਰ ਪਲੇਟ ਸਕੂਟੀ ‘ਤੇ ਲਗਾਈ ਸੀ। ਉਸ ਨੇ ਕਦੇ ਨਹੀਂ ਸੋਚਿਆ ਕਿ ਇਹ ਤਿੰਨ ਸ਼ਬਦ SEX ਉਸ ਦੇ ਪਰਿਵਾਰ ਨੂੰ ਮੁਸੀਬਤ ਵਿੱਚ ਪਾ ਦੇਣਗੇ।

ਦਿੱਲੀ ਕਮਿਸ਼ਨਰ ਕੋਲ ਪਹੁੰਚਿਆ ਸਕੂਟੀ ਦਾ ਨੰਬਰ

ਹੁਣ ਪ੍ਰੀਤੀ ਨੇ ਆਪਣੇ ਪਿਤਾ ਨੂੰ ਗੱਡੀ ਦਾ ਨੰਬਰ ਬਦਲਣ ਲਈ ਕਿਹਾ ਹੈ। ਇਸ ਸਬੰਧੀ ਦਿੱਲੀ ਦੇ ਆਰਟੀਓ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਲੜੀ ਦੇ ਕਰੀਬ 10 ਹਜ਼ਾਰ ਵਾਹਨਾਂ ਨੂੰ ਨੰਬਰ ਅਲਾਟ ਕੀਤੇ ਗਏ ਹਨ। ਜੇਕਰ ਇਸ ਤਰ੍ਹਾਂ ਨੰਬਰ ਬਦਲਣ ਲੱਗੇ ਤਾਂ ਆਰਟੀਓ ਨੂੰ ਵੀ ਮੁਸ਼ਕਿਲਾਂ ਆਉਣਗੀਆਂ।

ਦੂਜੇ ਪਾਸੇ ਲੜਕੀ ਦੇ ਪਿਤਾ ਨੇ ਇਸ ਸਬੰਧੀ ਦਿੱਲੀ ਦੇ ਟਰਾਂਸਪੋਰਟ ਕਮਿਸ਼ਨਰ ਕੇ. ਕੇ. ਦਹੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕ ਵਾਰ ਗੱਡੀ ਦਾ ਨੰਬਰ ਅਲਾਟ ਹੋ ਜਾਣ ਤੋਂ ਬਾਅਦ ਉਸ ਨੂੰ ਬਦਲਣ ਦੀ ਕੋਈ ਵਿਵਸਥਾ ਨਹੀਂ ਹੈ ਕਿਉਂਕਿ ਸਾਰੀ ਪ੍ਰਕਿਰਿਆ ਇਕ ਸੈੱਟ ਪੈਟਰਨ ‘ਤੇ ਚੱਲਦੀ ਹੈ।

ਕੁੜੀ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ

ਦੱਸ ਦੇਈਏ ਕਿ ਹੁਣ ਸਕੂਟੀ ਕਾਰਨ ਪ੍ਰੀਤੀ ਲਈ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਉਹ ਮੈਟਰੋ ਤੋਂ ਹੀ ਆਪਣੇ ਕਾਲਜ ਜਾ ਰਹੀ ਹੈ ਪਰ ਜਿਨ੍ਹਾਂ ਨੇ ਉਸ ਨੂੰ ਸਕੂਟੀ ਨਾਲ ਦੇਖਿਆ, ਉਹ ਅਜੇ ਵੀ ਉਸ ਦਾ ਮਜ਼ਾਕ ਉਡਾਉਂਦੇ ਹਨ। ਪ੍ਰੀਤੀ ਫੈਸ਼ਨ ਡਿਜ਼ਾਈਨ ਦੀ ਵਿਦਿਆਰਥਣ ਹੈ।

ਉਹ ਜਨਕਪੁਰੀ ਤੋਂ ਨੋਇਡਾ ਤੱਕ ਦਿੱਲੀ ਮੈਟਰੋ ਰਾਹੀਂ ਸਫਰ ਕਰਦੀ ਸੀ ਪਰ ਲੰਬੇ ਸਫ਼ਰ ਸਮੇਂ ਤੇ ਭੀੜ ਤੋਂ ਬਚਣ ਲਈ ਉਸ ਨੇ ਆਪਣੇ ਪਿਤਾ ਨੂੰ ਸਕੂਟੀ ਖਰੀਦਣ ਲਈ ਬੇਨਤੀ ਕੀਤੀ ਪਰ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਸਕੂਟੀ ਉਸ ਲਈ ਇੰਨੀ ਵੱਡੀ ਮੁਸੀਬਤ ਲੈ ਕੇ ਆਵੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ