ਛੱਤ ਦਾ ਗਾਰਡਰ ਮਾਂ-ਪੁੱਤ ‘ਤੇ ਡਿੱਗਾ, ਔਰਤ ਦੀ ਹਾਲਤ ਨਾਜ਼ੁਕ, 4 ਸਾਲ ਦਾ ਬੱਚਾ ਜ਼ਖਮੀ, ਪਿਆ ਚੀਕ-ਚਿਹਾੜਾ

0
1551

ਫਾਜ਼ਿਲਕਾ | ਸ਼੍ਰੀਗੰਗਾਨਗਰ ਰੋਡ ‘ਤੇ ਸਥਿਤ ਪਿੰਡ ਜੰਡਵਾਲਾ ਹਨੂੰਵੰਤਾ ‘ਚ ਸ਼ਾਮ ਨੂੰ ਕਮਰੇ ਦੀ ਛੱਤ ਡਿੱਗਣ ਨਾਲ ਮਾਂ-ਪੁੱਤ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮਾਂ ਦੀ ਹਾਲਤ ਸੀਰੀਅਸ ਬਣੀ ਹੋਈ ਹੈ ਜਦਕਿ ਪੁੱਤਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਰੇਖਾ ਪਤਨੀ ਵਿਜੇ ਕੁਮਾਰ ਅਤੇ ਉਸਦਾ 4 ਸਾਲ ਦਾ ਬੇਟਾ ਜੱਸਲ ਆਪਣੇ ਕਮਰੇ ਵਿਚ ਬੈਠੇ ਸਨ। ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਰਕੇ ਦੋਵੇਂ ਮਾਂ-ਪੁੱਤ ਹੇਠਾਂ ਦੱਬੇ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਨੇ ਉਨ੍ਹਾਂ ਨੂੰ ਮਲਬੇ ਹੇਠੋਂ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਜਿਥੇ ਛੱਤ ਦਾ ਗਾਰਡਰ ਟੁੱਟਣ ਕਾਰਨ ਰੇਖਾ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।