ਪੰਜਾਬ ‘ਚ ਗਰਮੀ ਦਾ ਵਧਿਆ ਕਹਿਰ ! 4 ਦਿਨਾਂ ‘ਚ 10 ਡਿਗਰੀ ਸੈਲਸੀਅਸ ਚੜ੍ਹਿਆ ਪਾਰਾ, ਅਜੇ ਹੋਰ ਵਧੇਗਾ

0
425

ਚੰਡੀਗੜ੍ਹ | ਪੰਜਾਬ ਵਿਚ ਪਾਰਾ ਫਿਰ ਤੋਂ ਚੜ੍ਹਨਾ ਸ਼ੁਰੂ ਹੋ ਗਿਆ ਹੈ। ਬੀਤੇ 4 ਦਿਨਾਂ ਵਿਚ ਤਾਪਮਾਨ ਵਿਚ 10 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 4.4 ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਨ 6 ਜੂਨ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿਚ ਹਲਕੀ ਬੂੰਦਾਬਾਂਦੀ ਦੇ ਆਸਾਰ ਹਨ। ਹਾਲਾਂਕਿ ਇਸ ਨਾਲ ਤਾਪਮਾਨ ਵਿਚ ਜ਼ਿਆਦਾ ਕਮੀ ਨਹੀਂ ਆਵੇਗੀ। 10 ਜੂਨ ਨੂੰ ਇਕ ਹੋਰ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸਦਾ ਅਸਰ ਪੂਰੇ ਪੰਜਾਬ ਵਿਚ ਹੋਵੇਗਾ। ਇਸ ਨਾਲ ਕੁਝ ਸ਼ਹਿਰਾਂ ਵਿਚ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਵਿਚ ਤਾਪਮਾਨ 3 ਤੋਂ 5 ਡਿਗਰੀ ਦਾ ਵਾਧਾ ਦਰਜ ਕਰੇਗਾ। ਇਸ ਨਾਲ ਕੁਝ ਸ਼ਹਿਰਾਂ ਵਿਚ ਤਾਪਮਾਨ 40 ਡਿਗਰੀ ਦੇ ਪਾਰ ਜਾ ਸਕਦਾ ਹੈ। ਸੋਮਵਾਰ ਨੂੰ ਵੀ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਮੁਤਾਬਕ ਮੌਸਮ ਫਿਲਹਾਲ ਖੁਸ਼ਕ ਬਣਿਆ ਰਹੇਗਾ। 6 ਜੂਨ ਨੂੰ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਬੂੰਦਾਬਾਂਦੀ ਦੇ ਆਸਾਰ ਹਨ।

ਐਤਵਾਰ ਨੂੰ ਸਮਰਾਲਾ ਵਿਚ ਵੱਧ ਤੋਂ ਵੱਧ ਤਾਪਮਾਨ 38.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪੂਰੇ ਪੰਜਾਬ ਵਿਚ ਸਭ ਤੋਂ ਵੱਧ ਜ਼ਿਆਦਾ ਸੀ। ਅੰਮ੍ਰਿਤਸਰ ਵਿਚ 37.2, ਲੁਧਿਆਣਾ ਵਿਚ 35.7 ਡਿਗਰੀ, ਪਟਿਆਲਾ ਵਿਚ 37.3 ਡਿਗਰੀ, ਪਠਾਨਕੋਟ ਵਿਚ 37.1 ਡਿਗਰੀ, ਬਠਿੰਡਾ ਵਿਚ 35.2 ਡਿਗਰੀ, ਫਰੀਦਕੋਟ ਵਿਚ 38.6 ਡਿਗਰੀ, ਫਤਿਹਗੜ੍ਹ ਸਾਹਿਬ ਵਿਚ 35.9 ਡਿਗਰੀ, ਫਿਰੋਜ਼ਪੁਰ ਵਿਚ 37.1 ਡਿਗਰੀ ਤੇ ਰੋਪੜ ਵਿਚ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਪੰਜਾਬ ਦੇ ਤਾਪਮਾਨ ਵਿਚ ਵੀ 2.4 ਡਿਗਰੀ ਦਾ ਉਛਾਲ ਦੇਖਣ ਨੂੰ ਮਿਲਿਆ।