Briksha Malhotra | Jalandhar
ਜਦੋਂ ਵੀ ਕੋਰੋਨਾ ਵੈਕਸੀਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਕੋਵਿਸ਼ੀਲਡ ਇੱਕ ਅਜਿਹਾ ਨਾਮ ਹੈ ਜੋ ਸਭ ਦੀ ਜੁਬਾਨ ਤੇ ਹੈ। ਸਿਰਮ ਇੰਸਟੀਟਿਊਟ ਨੇ ਇਹ ਵੈਕਸੀਨ ਬਣਾਈ ਹੈ।
ਅਸੀਂ ਤੁਹਾਨੂੰ ਦੱਸਦੇ ਹਾਂ ਸਿਰਮ ਇੰਸਟੀਟਿਊਟ ਦੇ ਸੀ.ਈ.ਓ ਅਡਾਰ ਪੂਨਾਵਾਲਾ ਦੀ ਪੂਰੀ ਕਹਾਣੀ। ਅਡਾਰ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ‘ਚ ਦੱਸਿਆ ਹੈ ਕਿ ਵੱਡੇ ਅਤੇ ਹਾਈ ਪ੍ਰੋਫਾਇਲ ਲੋਕ ਉਨ੍ਹਾਂ ਨੂੰ ਪਹਿਲਾਂ ਵੈਕਸੀਨ ਦੇਣ ਲਈ ਧਮਕੀਆਂ ਦੇ ਰਹੇ ਹਨ। ਇਸ ਕਰਕੇ ਉਹ ਲੰਦਨ ਜਾ ਰਹੇ ਹਨ।
ਪੂਨਾਵਾਲਾ ਦਾ ਜਨਮ 14 ਜਨਵਰੀ, 1981 ਵਿੱਚ ਹੋਇਆ ਸੀ। ਸ਼ੁਰੂਆਤੀ ਪੜ੍ਹਾਈ The Bishop School (Puna) ਤੋਂ ਕਰਨ ਤੋਂ ਬਾਅਦ ਉਹ ਯੂਨੀਵਰਸਿਟੀ ਆਫ ਵੈਸਟਮਿਨਸਟਰ ਤੋਂ ਗ੍ਰੈਜੂਏਟ ਹੋਏ। ਗ੍ਰੈਜੂਏਟ ਕਰਨ ਤੋਂ ਬਾਅਦ 2001 ਵਿੱਚ ਸਿਰਮ ਇੰਸਟੀਟਿਊਟ ਜੁਆਇਨ ਕੀਤਾ। ਉਨ੍ਹਾਂ ਨੇ ਯਤਨ ਕਰਕੇ ਸਿਰਮ ਇੰਸਟੀਟਿਊਟ ਦਾ ਨਾਂ ਇੰਟਰਨੈਸ਼ਨਲ ਮਾਰਕਿਟ ਵਿੱਚ ਵੱਜਣ ਲੱਗ ਗਿਆ।
2016 ਵਿੱਚ ਅਡਾਰ ਨੂੰ GQ ਮੈਗਜੀਨ ਨੇ ਸਾਲ ਦੇ ਪਰਉਪਕਾਰੀ ਇਨਸਾਨ ਦੇ ਰੂਪ ‘ਚ ਸਨਮਾਨਿਤ ਕੀਤਾ ਗਿਆ।
ਪੂਨਾਵਾਲਾ ਦੀ ਕੁਲ ਜਾਇਦਾਦ 15 ਅਰਬ ਡਾਲਰ ਹੈ ਜੋ ਕਿ ਰੁਪਏ ਵਿੱਚ 1100 ਅਰਬ ਬਣਦੀ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਨਤਾਸ਼ਾ ਪੂਨਾਵਾਲਾ ਹੈ। ਉਨ੍ਹਾਂ ਦੇ ਪਿਤਾ ਸਾਇਰਸ ਪੂਨਾਵਾਲਾ ਜਿੰਨਾ ਨੇ 1996 ਵਿੱਚ ਕੰਪਨੀ ਦੀ ਸ਼ੁਰੂਅਤ ਕੀਤੀ ਸੀ, ਹੁਣ ਸਿਰਮ ਇੰਸਟੀਟਿਊਟ ਦੇ ਚੇਅਰਮੈਨ ਹਨ।
ਅਡਾਰ ਦਾ ਮੁੰਬਈ ਵਿੱਚ ਇੱਕ ਬੰਗਲਾ ਹੈ ਜਿਸ ਦੀ ਕੁੱਲ ਕੀਮਤ 750 ਕਰੋੜ ਹੈ। ਗੱਡੀਆ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਕੁਲ 13 ਗੱਡੀਆ ਹਨ।
ਸੁਣੋ ਪੂੁਰੀ ਕਹਾਣੀ
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)