ਜਲੰਧਰ ਦੇ ਇਸ ਪਰਿਵਾਰ ਦਾ ਚੌਥਾ ਮੈਂਬਰ ਬਣਿਆ ਜੱਜ, ਦੋ ਭੈਣਾਂ ਅਤੇ ਪਤਨੀ ਪਹਿਲੇ ਹੀ ਹਨ ਜੱਜ

0
19360

ਜਲੰਧਰ | ਸੈਂਟਰਲ ਟਾਊਨ ਦੇ ਰਹਿਣ ਵਾਲੇ ਸੀਨੀਅਰ ਐਡਵੋਕੇਟ ਜੀ.ਕੇ.ਅਗਨੀਹੋਤਰੀ ਦੇ ਘਰ ਹੁਣ ਚਾਰ ਜੱਜ ਹੋ ਗਏ ਹਨ। ਦੋ ਕੁੜੀਆਂ ਅਤੇ ਨੂੰਹ ਤੋਂ ਬਾਅਦ ਹੁਣ ਉਨ੍ਹਾਂ ਦਾ ਬੇਟਾ ਕੇਸ਼ਵ ਵੀ ਜੱਜ ਬਣ ਗਿਆ ਹੈ।

ਕੇਸ਼ਵ ਦੱਸਦੇ ਹਨ ਕਿ ਮਾਤਾ ਪਿਤਾ ਨੇ ਸ਼ੁਰੂ ਤੋਂ ਸਾਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਲਈ ਅੱਜ ਅਸੀਂ ਜੱਜ ਬਣ ਸਕੇ।

ਕੇਸ਼ਵ ਦੀ ਵੱਡੀ ਭੈਣ ਸੁਮਨ 2010 ‘ਚ ਜੱਜ ਬਣੀ ਸੀ ਅਤੇ ਹੁਣ ਰਾਜਪੁਰਾ ਵਿੱਚ ਸਬ-ਡਵੀਜ਼ਨਲ ਮੈਜੀਸਟ੍ਰੇਟ ਹੈ। 2019 ਵਿੱਚ ਦੂਜੀ ਭੈਣ ਸੀਮਾ ਜੱਜ ਬਣੀ ਹੁਣ ਉਹ ਬਲਾਚੌਰ ‘ਚ ਸਿਵਲ ਜੱਜ ਹੈ। ਉਨ੍ਹਾਂ ਦੀ ਪਤਨੀ ਰਿੰਕੀ ਬਹਿਲ 2016 ਚ ਜੱਜ ਬਣੀ ਸੀ ਅਤੇ ਕਪੂਰਥਲਾ ‘ਚ ਸਿਵਲ ਜੱਜ ਹੈ।