ਆਪ੍ਰੇਸ਼ਨ ਅਜੇ ਤਹਿਤ ਇਜ਼ਰਾਈਲ ਤੋਂ 212 ਭਾਰਤੀਆਂ ਨੂੰ ਲੈ ਕੇ ਪਹਿਲੀ ਉਡਾਣ ਪਹੁੰਚੀ ਦਿੱਲੀ

0
400

ਇਜ਼ਰਾਈਲ, 13 ਅਕਤੂਬਰ | ਇਜ਼ਰਾਈਲ ਵਿਚ ਫਸੇ ਭਾਰਤੀਆਂ ਦਾ ਪਹਿਲਾ ਜਥਾ ਅੱਜ ਸਵੇਰੇ ਵਿਸ਼ੇਸ਼ ਉਡਾਣ ਰਾਹੀਂ ਨਵੀਂ ਦਿੱਲੀ ਪਹੁੰਚ ਗਿਆ। ਪਹਿਲੇ ਜਥੇ ਵਿਚ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਮਿਲਾ ਕੇ ਕੁੱਲ 212 ਲੋਕ ਭਾਰਤ ਪਹੁੰਚੇ। ਲੋਕਾਂ ਨੇ ਦਿੱਲੀ ਪਹੁੰਚਦੇ ਹੀ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਆਪਣੇ ਦੇਸ਼ ਵਿਚ ਹਾਂ, ਬਹੁਤ ਖੁਸ਼ੀ ਹੋ ਰਹੀ ਹੈ।

ਇਜ਼ਰਾਈਲ ਤੋਂ ਕੱਢੇ ਨੇਪਾਲੀ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਲੈ ਕੇ ਉਡਾਣ ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚੀ। ਨੇਪਾਲ ਨੇ ਆਪਣੇ 253 ਵਿਦਿਆਰਥੀਆਂ ਨੂੰ ਤੇਲ ਅਵੀਵ ਤੋਂ ਏਅਰਲਿਫਟ ਕੀਤਾ। ਵਿਦੇਸ਼ ਮੰਤਰੀ ਐੱਨਪੀ ਸਊਦ ਨੇ ਜਹਾਜ਼ ਵਿਚ ਸਵਾਰ ਵਿਦਿਆਰਥੀਆਂ ਦਾ ਸਵਾਗਤ ਕੀਤਾ।

ਇਜ਼ਰਾਈਲ ਫੌਜ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਵਿਚ 189 ਫੌਜੀਆਂ ਸਣੇ 1200 ਤੋਂ ਵੱਧ ਲੋਕ ਮਾਰੇ ਗਏ ਹਨ। ਦੇਸ਼ ਅੰਦਰ ਲਗਭਗ 1500 ਹਮਾਸ ਅੱਤਵਾਦੀ ਮਾਰੇ ਗਏ ਤੇ ਗਾਜ਼ਾ ਅੰਦਰ ਹਮਾਸ ਦੇ ਸੈਂਕੜੇ ਲੋਕ ਮਾਰੇ ਗਏ ਹਨ। ਦੂਜੇ ਪਾਸੇ ਗਾਜ਼ਾ ਦੇ ਅਧਿਕਾਰੀਆਂ ਅਨੁਸਾਰ ਇਥੇ 1417 ਲੋਕ ਮਾਰੇ ਗਏ ਤੇ 6500 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਦੱਸ ਦੇਈਏ ਕਿ ਇਜ਼ਰਾਈਲ ਦੀ ਐੱਲਐੱਲ ਏਅਰਲਾਈਨ 40 ਸਾਲ ਵਿਚ ਪਹਿਲੀ ਵਾਰ ਸ਼ਨੀਵਾਰ ਦੇ ਦਿਨ ਉਡਾਣਾਂ ਦਾ ਸੰਚਾਲਨ ਕਰਨਗੇ। ਏਅਰਲਾਈਨ ਨੇ ਕਿਹਾ ਕਿ ਅਮਰੀਕਾ ਤੇ ਏਸ਼ੀਆਈ ਦੇਸ਼ਾਂ ਤੋਂ ਰਿਜ਼ਰਵ ਸੈਨਿਕਾਂ ਦੀ ਵਾਪਸੀ ਲਈ ਪ੍ਰੰਪਰਾ ਤੋੜੀ ਗਈ ਹੈ। ਐੱਲਐੱਲ ਨੇ ਰੱਬੀਆਂ ਤੋਂ ਖਾਸ ਮਨਜ਼ੂਰੀ ਦੇ ਬਾਅਦ ਨਿਊਯਾਰਕ ਤੇ ਬੈਂਕਾਕ ਤੋਂ ਦੋ ਉਡਾਣਾਂ ਦੇ ਸੰਚਾਲਨ ਦਾ ਫੈਸਲਾ ਕੀਤਾ ਹੈ।