ਦੋ ਘਰਵਾਲੀਆਂ ਤੇ ਦੋ ਬੱਚਿਆਂ ਦੇ ਪਿਓ ‘ਤੇ ਚੜ੍ਹਿਆ ਇਸ਼ਕ ਦਾ ਬੁਖਾਰ, 15 ਸਾਲਾ ਨਾਬਾਲਗ ਪ੍ਰੇਮਿਕਾ ਨਾਲ ਪੀਤਾ ਜ਼ਹਿਰ

0
579

ਧਨਬਾਦ, ਝਾਰਖੰਡ। ਦੋ ਵਿਆਹਾਂ ਦੇ ਬਾਵਜੂਦ ਨੌ਼ਜਵਾਨ ਨੂੰ ਪਿਆਰ ਦਾ ਅਜਿਹਾ ਬੁਖਾਰ ਚੜ੍ਹਿਆ ਕਿ ਨਾਬਾਲਗ ਪ੍ਰੇਮਿਕਾ ਨਾਲ ਤੇਜ਼ਾਬ ਪੀ ਲਿਆ।

ਮਾਮਲਾ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਹੈ। ਜਿਥੇ ਵਾਸੇਪੁਰ ਵਿਚ ਦੋ ਪਤਨੀਆਂ ਤੇ 2 ਬੱਚਿਆਂ ਵਾਲੇ 30 ਸਾਲਾ ਮੁਹੰਮਦ ਇਜਾਦ ਨੇ ਗੁਆਂਢ ਵਿਚ ਰਹਿਣ ਵਾਲੀ 15 ਸਾਲਾ ਨਾਬਾਲਗ ਪ੍ਰੇਮਿਕਾ ਨਾਲ ਐਸਿਡ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਇਕ ਹਫਤੇ ਤੋਂ ਫਰਾਰ ਸਨ। ਦੱਸਿਆ ਜਾ ਰਿਹਾ ਹੈ ਕੇ ਦੋਵੇਂ ਭੱਜ ਕੇ ਮੁੰਬਈ ਚਲੇ ਗਏ ਸਨ। ਕਾਫੀ ਦਬਿਸ਼ ਬਾਅਦ ਦੋਵੇਂ ਐਤਵਾਰ ਨੂੰ ਘਰ ਆਏ ਸਨ। ਘਰ ਆਉਂਦਿਆਂ ਹੀ ਦੋਵਾਂ ਵਿਚ ਮਾਮੂਲੀ ਵਿਵਾਦ ਹੋਇਆ ਤਾਂ ਪਹਿਲਾਂ ਪ੍ਰੇਮਿਕਾ ਨੇ ਟੁਆਲਿਟ ਵਿਚ ਰੱਖਿਆ ਐਸਿਡ ਪੀ ਲਿਆ। ਬਾਅਦ ਵਿਚ ਉਸਦੇ ਪ੍ਰੇਮੀ ਨੇ ਵੀ ਜ਼ਹਿਰ ਪੀ ਲਿਆ।

ਵੈਂਟੀਲੇਟਰ ਉਤੇ ਚੱਲ ਰਿਹਾ ਇਲਾਜ
ਹਸਪਤਾਲ ਵਿਚ ਐਮਰਜੈਂਸੀ ਵਾਰਡ ਵਿਚ ਇਲਾਜ ਦੇ ਬਾਅਦ ਪ੍ਰੇਮੀ ਇਜਾਦ ਨੂੰ ਆਈਸੀਯੂ ਵਿਚ ਤੇ ਪ੍ਰੇਮਿਕਾ ਨੂੰ ਸੀਸੀਯੂ ਵਿਚ ਭਰਤੀ ਕਰਵਾਇਆ ਗਿਆ ਹੈ। ਇਧਰ ਪੁਲਿਸ ਨੇ ਇਜਾਦ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਬੋਲ ਨਹੀਂ ਸਕਿਆ।

ਇਜਾਦ ਦੀ ਪਤਨੀ ਨਸੀਮ ਅਨੁਸਾਰ ਪੁਲਿਸ ਦੇ ਕਹਿਣ ਉਤੇ ਉਸਨੇ ਸਮਝਾ ਬੁਝਾ ਕੇ ਦੋਵਾਂ ਨੂੰ ਘਰ ਬੁਲਾਇਆ ਸੀ। ਸਵੇਰੇ ਪੁਲਿਸ ਸਿਵਲ ਡਰੈੱਸ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਪਹਿਰਾ ਦੇ ਰਹੀ ਸੀ। ਲੜਕੀ ਪਹਿਲਾਂ ਹੀ ਐਸਿਡ ਪੀ ਚੁੱਕੀ ਸੀ। ਘਰ ਦੇ ਬਾਹਰ ਪੁਲਿਸ ਦਾ ਪਹਿਰਾ ਦੇਖ ਕੇ ਇਜਾਦ ਨੇ ਵੀ ਜ਼ਹਿਰ ਪੀ ਲਿਆ।

ਇਲਾਜ ਕਰ ਰਹੇ ਮਾਹਿਰਾਂ ਨੇ ਦੱਸਿਆ ਕਿ ਦੋਵਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਰਿਕਵਰੀ ਦੇ ਬਾਅਦ ਵੀ ਕੁਝ ਨਹੀਂ ਕਿਹਾ ਜਾ ਸਕਦਾ। ਲੜਕੀ ਦੀ ਹਾਲਤ ਜ਼ਿਆਦਾ ਖਰਾਬ ਹੈ। ਲੜਕਾ ਵੀ ਆਈਸੀਯੂ ਵਿਚ ਹੈ।