ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਪਿੱਛੋਂ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਨ ਦਾ ਫੈਸਲਾ ਲਿਆ ਵਾਪਸ

0
929


ਜਲੰਧਰ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੀਟਿੰਗ ਕੀਤੀ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ 29 ਤੋਂ ਕਿਸਾਨ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਨ ਫੈਸਲਾ ਲਿਆ ਸੀ, ਉਹ ਅਸੀਂ ਵਾਪਸ ਲੈ ਲਿਆ ਹੈ।
ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਵਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਗੰਨੇ ਦੇ ਰੇਟ ਨੂੰ ਵਧਾ ਕੇ ਅਨਾਊਂਸ ਕੀਤਾ ਜਾਵੇਗਾ ਤੇ ਜੋ ਗੰਨਾ ਮਿੱਲਾਂ ਪਹਿਲਾਂ 15 ਤੋਂ ਚਲਣੀਆਂ ਸਨ, ਹੁਣ ਉਹ 1 ਤਰੀਕ ਤੋਂ ਚੱਲਣਗੀਆਂ ਤੇ ਜੋ ਮਿੱਲਾਂ ਬੰਦ ਪਈਆਂ ਹਨ, ਉਹ ਵੀ ਪਹਿਲੀ ਤਰੀਕ ਤੋਂ 15 ਤਰੀਕ ਵਿਚਕਾਰ ਚਲਾ ਦਿੱਤੀਆਂ ਜਾਣਗੀਆਂ। ਰਾਏ ਨੇ ਕਿਹਾ ਕਿ ਜੋ ਮੀਂਹ ਨਾਲ ਪੰਜਾਬ ਵਿਚ ਫਸਲਾਂ ਤੇ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ, ਉਸਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ।
ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਨੀਆਂ ਮੰਗਾਂ ਵਿਚ ਕੋਈ ਹੇਰ-ਫੇਰ ਕੀਤਾ ਤਾਂ ਨਾ ਸਿਰਫ ਅਸੀਂ ਨੈਸ਼ਨਲ ਹਾਈਵੇ ਜਾਮ ਕਰਾਂਗੇ, ਸਗੋਂ ਮੰਤਰੀਆਂ ਦੇ ਘਰਾਂ ਦਾ ਘੇਰਾਓ ਵੀ ਕਰਾਂਗੇ।