Breaking : ਕਿਸਾਨਾਂ ਨੇ ਕੇਂਦਰ ਦਾ 13 ਵਾਲਾ ਸੱਦਾ ਵੀ ਨਕਾਰਿਆ, ਕਾਲੀ ਦੀਵਾਲੀ ਮਨਾਉਣ ਦਾ ਐਲਾਨ

0
1039

ਜਲੰਧਰ | ਕਿਸਾਨਾਂ ਨੇ ਕੇਂਦਰ ਸਰਕਾਰ ਦਾ ਤੀਜਾ ਸੱਦਾ ਵੀ ਖਾਰਜ ਕਰ ਦਿੱਤਾ ਹੈ। ਇਹ ਫੈਸਲਾ 30 ਕਿਸਾਨ ਜਥੇਬੰਦੀਆਂ ਨੇ ਵੀਰਵਾਰ ਰਾਤ ਲੰਮੀ ਮੀਟਿੰਗ ਕਰਨ ਤੋਂ ਬਾਅਦ ਲਿਆ ਹੈ।

ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਦਾ ਇਹ ਤੀਜਾ ਸੱਦਾ ਹੈ। ਕਿਸਾਨ ਜਥੇਬੰਦੀ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆ ਸੀ ਪਰ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਹੁਣ ਅਸੀਂ ਕੇਂਦਰ ਸੀ ਗੱਲ ਸੁਣਨ ਲਈ ਨਹੀਂ ਜਾਵਾਗੇ।
ਕਿਸਾਨਾਂ ਨੇ ਦੁਸਹਿਰੇ ਵਾਲੇ ਦਿਨ ਕੇਂਦਰ ਤੇ ਕਾਰਪੋਰੇਟ ਘਰਾਣਿਆ ਦੇ ਪੁਤਲੇ ਫੂਕ ਕੇ ਆਪਣਾ ਰੋਸ ਜਾਹਿਰ ਕੀਤਾ ਸੀ। ਹੁਣ ਕਿਸਾਨਾਂ ਨੇ ਕਿਹਾ ਕਿ ਜੇਕਰ ਕੇਂਦਰ ਪੰਜਾਬ ਵਿਚ ਮਾਲ ਗੱਡੀਆਂ ਨਹੀਂ ਭੇਜਦੀ ਤਾਂ ਅਸੀਂ ਕਾਲੀ ਦੀਵਾਲੀ ਮਨ੍ਹਾਵਾਂਗੇ। ਹਾਲਾਂਕਿ ਪੰਜਾਬ ਵਿਚ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਹਨ। ਪੰਜਾਬ ਦੇ ਸਾਰੇ ਥਰਮਲ ਪਲਾਂਟ ਬੰਦ ਹੋ ਗਏ ਹਨ। ਕੇਂਦਰ ਵਲੋਂ ਮਾਲ ਗੱਡੀਆਂ ਬੰਦ ਕਰਨ ਨਾਲ ਪੰਜਾਬ ਵਿਚ ਕੋਲਾ ਨਹੀਂ ਪਹੁੰਚ ਰਿਹਾ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਪਹਿਲਾਂ ਪੰਜਾਬ ਵਿਚ ਸਾਰੀਆਂ ਚੀਜਾਂ ਭੇਜੇ ਜੋ ਪੰਜਾਬ ਲਈ ਜ਼ਰੂਰੀ ਹਨ ਤਾਂ ਅਸੀ ਗੱਲਬਾਤ ਕਰ ਲਵਾਂਗੇ।