ਮੂਸਾ ਪਿੰਡੇ ਦੇ ਕਿਸਾਨ ਨੇ ਦਿੱਤੀ ਜਾਨ, 2 ਭੈਣਾਂ ਦਾ ਇਕਲੌਤਾ ਭਰਾ ਸੀ ਗੁਰਮੀਤ, 4 ਲੱਖ ਚੜ੍ਹਿਆ ਸੀ ਕਰਜ਼ਾ

0
1418

ਮਾਨਸਾ | ਕਰਜ਼ੇ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਜਾਨ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿੰਡ ਮੂਸਾ ਦੇ 21 ਸਾਲ ਦੇ ਨੌਜਵਾਨ ਗੁਰਮੀਤ ਸਿੰਘ ਨੇ ਇਸੇ ਪਰੇਸ਼ਾਨੀ ਕਰਕੇ ਜਾਨ ਦੇ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਉਸ ਕੋਲ 2 ਏਕੜ ਜ਼ਮੀਨ ਸੀ ਤੇ 5 ਕਿੱਲੇ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ। ਮ੍ਰਿਤਕ ਗੁਰਮੀਤ ਸਿੰਘ ਦੀ ਮਾਤਾ ਨੇ ਕਰੀਬ 10 ਮਹੀਨੇ ਪਹਿਲਾ ਜਾਨ ਦੇ ਦਿੱਤੀ ਸੀ। ਉਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਗਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ 2 ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਨੂੰ ਭੈਣਾਂ ਦੇ ਵਿਆਹ ਦੀ ਟੈਨਸ਼ਨ ਰਹਿੰਦੀ ਸੀ। ਫਸਲ ਠੀਕ ਨਾ ਹੋਣ ਕਾਰਨ ਗੁਰਮੀਤ ਸਿੰਘ ’ਤੇ 4 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ, ਜਿਸ ਕਰਕੇ ਉਸ ਨੇ ਜਾਨ ਦੇ ਦਿੱਤੀ।