ਆੜ੍ਹਤੀਏ ਵੱਲੋਂ ਲਏ ਪੈਸੇ ਨਾ ਮੋੜਨ ‘ਤੇ ਕਿਸਾਨ ਨੇ ਦਿੱਤੀ ਜਾਨ, ਜੇਬ ‘ਚੋਂ ਮਿਲਿਆ ਪੱਤਰ

0
1410

ਬਰਨਾਲਾ | ਪਿੰਡ ਨੈਣੇਵਾਲ ਦੇ ਕਿਸਾਨ ਵਲੋਂ ਆੜ੍ਹਤੀਏ ਤੋਂ ਦੁਖੀ ਹੋ ਕੇ ਜਾਨ ਦੇ ਦਿੱਤੀ ਗਈ। ਦੱਸ ਦਈਏ ਕਿ ਇਕ ਆੜ੍ਹਤੀਆ ਉਸਦੇ ਪੈਸੇ ਨਹੀਂ ਦੇ ਰਿਹਾ ਸੀ। ਆੜ੍ਹਤੀਏ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜਾਨ ਦੇ ਦਿੱਤੀ। ਇਸ ਸਬੰਧੀ ਮ੍ਰਿਤਕ ਵਿਅਕਤੀ ਦੀ ਜੇਬ ’ਚੋਂ ਚਿੱਠੀ ਮਿਲੀ ਹੈ।
ਐਸਆਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਜਮੇਰ ਸਿੰਘ 71 ਸਾਲ ਦੀ ਪਤਨੀ ਪਰਮਜੀਤ ਕੌਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਦੇ ਪਤੀ ਅਜਮੇਰ ਸਿੰਘ ਦੀ ਲਗਭਗ 12 ਸਾਲ ਤੋਂ ਪਿੰਡ ਨੈਣੇਵਾਲ ਦੇ ਆੜ੍ਹਤੀਏ ਹਰਦੀਪ ਕੁਮਾਰ ਲਾਲੀ ਨਾਲ ਆੜ੍ਹਤ ਸੀ ਤੇ 44 ਲੱਖ ਰੁਪਏ ਲੈਣੇ ਸਨ।

ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ‘ਤੇ ਆੜ੍ਹਤੀਏ ਹਰਦੀਪ ਕੁਮਾਰ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਅਜਮੇਰ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਜਦੋਂ ਤਕ ਕਾਰਵਾਈ ਨਹੀਂ ਹੁੰਦੀ, ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਮੇਰ ਸਿੰਘ ਨੇ ਚਿੱਟੀ ਨੋਟ ਵਿਚ ਹਰਦੀਪ ਕੁਮਾਰ ਉਰਫ਼ ਲਾਲੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ।

ਆੜ੍ਹਤੀਆ ਲਾਰੇ ਲਾ ਦਿੰਦਾ ਸੀ, ਜਿਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅੱਜ ਸਵੇਰੇ ਪੈਸੇ ਨਾ ਦੇਣ ਕਰਕੇ ਉਸ ਦੇ ਪਤੀ ਨੇ ਘਰ ਵਿਚ ਜਾਨ ਦੇ ਦਿੱਤੀ।