ਮਸ਼ਹੂਰ ਕੁੱਲੜ ਪੀਜ਼ਾ ਕੱਪਲ ਇੱਕ ਵਾਰ ਫਿਰ ਸੁਰਖੀਆਂ ‘ਚ, ਸਾਹਮਣੇ ਆਇਆ ਗੁਆਂਢੀ ਦੁਕਾਨਦਾਰ ਨਾਲ ਝਗੜੇ ਦਾ ਵੀਡੀਓ

0
693

ਜਲੰਧਰ । ਜਲੰਧਰ ਦੇ ਮਸ਼ਹੁਰ ਕੁੱਲੜ ਪੀਜ਼ਾ ਕੱਪਲ ਨਾਲ ਜੁੜੀ ਇਕ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਇਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਹ ਆਪਣੇ ਗੁਆਂਢੀਆਂ ਦੀ ਦੁਕਾਨ ਵਿਚ ਵੜ ਕੇ ਉਨ੍ਹਾਂ ਦੇ ਕਰਿੰਦਿਆਂ ਨਾਲ ਲੜਦੇ ਤੇ ਝਗੜਦੇ ਦਿਖਾਈ ਦੇ ਰਹੇ ਹਨ। ਗੁਆਂਢ ਦੀ ਦੁਕਾਨ ਦੇ ਮਾਲਕ ਸਹਿਜ ਅਰੋੜਾ ਵੀ ਕਾਫੀ ਗੁੱਸੇ ਵਿਚ ਨਜ਼ਰ ਆ ਰਹੇ ਹਨ। ਹਾਲਾਂਕਿ ਸਹਿਜ ਦੀ ਘਰ ਵਾਲੀ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੋਵਾਂ ਧਿਰਾਂ ਵਿਚਾਲੇ ਬਹਿਸ ਕਿਸ ਗੱਲੋਂ ਹੋ ਰਹੀ ਹੈ, ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰ ਇਹ ਇਕ ਦੂਜੇ ਪ੍ਰਤੀ ਕਾਫੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਕੁਝ ਲੋਕ ਇਨ੍ਹਾਂ ਨੂੰ ਛੁਡਾਉਣ ਦੀ ਕੋਸ਼ਸ਼ ਕਰ ਰਹੇ ਹਨ ਪਰ ਜ਼ਿਆਦਾਤਰ ਤਮਾਸ਼ਾ ਹੀ ਦੇਖ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਕੁੱਲੜ ਪੀਜ਼ਾ ਵਾਲਾ ਕੱਪਲ ਉਹੀ ਹੈ, ਜਿਸ ਉਤੇ ਪਿਛਲੀ ਦਿਨੀਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਦਾ ਪਰਚਾ ਦਰਜ ਹੋਇਆ ਸੀ। ਵ

ਵੇਖੋ ਵੀਡੀਓ- https://www.facebook.com/punjabibulletin/videos/478070374465057