ਪਰਿਵਾਰ ਨੇ ਅਗਲੇ ਮਹੀਨੇ ਜਾਣਾ ਸੀ ਕੈਨੇਡਾ, ਘਰੋਂ ਵੀਜ਼ਾ ਲੱਗੇ ਪਾਸਪੋਰਟ ਚੋਰੀ

0
269

ਚੰਡੀਗੜ੍ਹ| 415 ਸੈਕਟਰ 71 ਦੇ ਇਕ ਘਰ ਚੋਂ ਚੋਰ ਗਗਿਣੇ ਨਕਦੀ ਅਤੇ ਪਾਸਪੋਰਟ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ 415 ਸੈਕਟਰ 71 ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਫੰਕਸ਼ਨ ‘ਤੇ 12 ਵਜੇ ਗਏ ਅਤੇ 4 ਵਜੇ ਵਾਪਸ ਆਏ, ਇਸੇ ਦੌਰਾਨ ਚੋਰ ਘਰ ‘ਚ ਦਾਖਲ ਹੋਏ ਅਤੇ ਘਰੋਂ 70-80 ਤੋਲੇ ਸੋਨਾ, ਕੈਸ਼ ਅਤੇ ਪਾਸਪੋਰਟ ਲੈ ਕੇ ਚੱਲੇ ਗਏ, ਜਿਸ ਨਾਲ
ਉਨ੍ਹਾਂ ਦਾ 20 ਲੱਖ ਦਾ ਨੁਕਸਾਨ ਹੋਇਆ ਹੈ। ਉਸ ਨੇ ਦਸਿਆ ਕਿ ਉਨ੍ਹਾਂ ਫੈਮਲੀ ਸਮੇਤ ਕੈਨੇਡਾ ਬਚਿਆਂ ਕੋਲ ਜਾਣਾ ਸੀ। ਚੋਰ ਉਹੀ ਪਾਸਪੋਰਟ ਚੋਰੀ ਕਰ ਕੇ ਲੈ ਗਏ, ਜਿਨ੍ਹਾਂ ‘ਤੇ ਵੀਜ਼ਾ ਲਗਾ ਹੋਇਆ ਸੀ. ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।