ਬਟਾਲੇ : 31 ਅਕਤੂਬਰ ਨੂੰ ਹੋਣਾ ਸੀ ਰਿਟਾਇਰ, ਹਾਰਟ ਅਟੈਕ ਨਾਲ ਹੋਈ ਫੌਜੀ ਦੀ ਮੌਤ
ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਅਧੀਨ ਪੈਂਦੇ ਪਿੰਡ ਚੋਣੇ ਦੇ ਰਹਿਣ ਵਾਲੇ ਫੌਜੀ ਜੁਗਰਾਜ ਸਿੰਘ (36) ਦੀ ਡਿਊਟੀ ਦੌਰਾਨ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਹੈ। ਨਾਗਪੁਰ ਦੀ 3 ਗਾਰਡ ਯੂਨਿਟ ‘ਚ ਤੈਨਾਤ ਦੋ ਬੱਚਿਆਂ ਦੇ ਪਿਓ ਦੀ ਮੌਤ ਨਾਲ ਪੂਰੇ ਪਿੰਡ ‘ਚ ਮਾਤਮ ਵਰਗਾ ਮਾਹੌਲ ਹੈ। ਫੌਜੀ ਦਾ 10 ਸਾਲ ਦਾ ਬੇਟਾ ਤੇ 2 ਸਾਲ ਦੀ ਬੇਟੀ ਹੈ। ਜੁਗਰਾਜ ਨੇ 31 ਅਕਤੂਬਰ ਨੂੰ ਸੀ ਰਿਟਾਇਰ ਹੋਣਾ ਸੀ।
ਸ਼ਹੀਦ ਦਾ ਸਰੀਰ ਜਦੋਂ ਤਿਰੰਗੇ ਵਿਚ ਪਿੰਡ ਲਿਆਇਆ ਗਿਆ ਤਾਂ ਹਰ ਅੱਖ ਨਮ ਸੀ। ਸਰਕਾਰੀ ਸਨਮਾਨਾਂ ਨਾਲ ਜਗਰੂਪ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਸ਼ਹੀਦ ਜਗਰੂਪ ਦੇ ਪਰਿਵਾਰ ਵਿੱਚ ਬੀਮਾਰ ਪਿਤਾ, ਪਤਨੀ ਤੇ 2 ਬੱਚੇ ਹਨ। ਪਰਿਵਾਰ ਨੇ ਰਿਟਾਇਰਮੈਂਟ ਨੂੰ ਲੈ ਕੇ ਕਈ ਸੁਫਨੇ ਸਜੋਏ ਸਨ ਪਰ ਕੁਝ ਹੋਰ ਹੀ ਵਾਪਰ ਗਿਆ। ਮਿੱਠੇ ਤੇ ਮਿਲਾਪੜੇ ਸੁਭਾਅ ਦੇ ਮਾਲਕ ਜਗਰੂਪ ਨੇ 16 ਸਾਲ 9 ਮਹੀਨੇ ਦੀ ਨੌਕਰੀ ਕੀਤੀ। 2 ਦਿਨ ਪਹਿਲਾਂ ਹੀ ਜਗਰੂਪ ਪਿੰਡ ਆ ਕੇ ਪਰਿਵਾਰ ਅਤੇ ਦੋਸਤਾਂ ਨੂੰ ਮਿਲ ਕੇ ਗਿਆ ਸੀ। ਪਰਿਵਾਰ ਰਿਟਾਇਰਮੈਂਟ ਤੋਂ ਬਾਅਦ ਪੱਕੇ ਵਾਪਸ ਆਉਣ ਦੀ ਉਡੀਕ ਕਰ ਰਿਹਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।