ਚੰਡੀਗੜ੍ਹ | ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿਖੇ ਚੱਲ ਰਹੇ ਮੋਹਾਲੀ ਮੇਲੇ ਮੇਲੇ ਦੌਰਾਨ ਲੋਕਾਂ ਨਾਲ ਭਰਿਆ ਝੂਲਾ ਟੁੱਟਿਆ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਾਦਸਾ ਹਾਈਡ੍ਰੌਲਿਕ ਤਾਰ ਟੁੱਟਣ ਕਾਰਨ ਵਾਪਰਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਚਾਰ ਵਜੇ ਸਵਾਰੀ ਚਲਾ ਰਹੇ ਮੁਲਾਜ਼ਮਾਂ ਨੂੰ ਸੂਚਨਾ ਮਿਲੀ ਕਿ ਝੂਲੇ ‘ਚ ਕੋਈ ਖਰਾਬੀ ਹੈ ਪਰ ਛੁੱਟੀ ਵਾਲੇ ਦਿਨ ਭੀੜ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਇਸ ਦੀ ਮੁਰੰਮਤ ਨਹੀਂ ਕਰਵਾਈ। ਕਰਮਚਾਰੀ ਕਾਹਲ ਵਿਚ ਸਨ।
ਇੱਕ ਕਰਮਚਾਰੀ, ਜਿਸ ਨੇ ਆਪਣਾ ਨਾਮ ਨਾ ਛਾਪਣ ਦੀ ਇੱਛਾ ਜ਼ਾਹਰ ਕੀਤੀ, ਨੇ ਦੱਸਿਆ ਕਿ ਉਸਨੂੰ ਝੂਲੇ ਦੀ ਤਾਰ ਖਰਾਬ ਹੋਣ ਦੀ ਸੂਚਨਾ ਮਿਲੀ ਸੀ, ਪਰ ਉਹ ਰਾਤ 10 ਵਜੇ ਤੋਂ ਬਾਅਦ ਇਸ ਦੀ ਮੁਰੰਮਤ ਕਰਨ ਬਾਰੇ ਸੋਚਿਆ। ਉਸਨੇ ਕਿਹਾ ਕਿ ਮੈਂ ਨਹੀਂ ਸੋਚਿਆ ਸੀ ਕਿ ਇਹ ਟੁੱਟ ਜਾਵੇਗਾ। ਐਤਵਾਰ ਹੋਣ ਕਾਰਨ ਮੇਲੇ ਵਿੱਚ ਲੋਕਾਂ ਦੀ ਭਾਰੀ ਭੀੜ ਸੀ ਤੇ ਝੂਲਾ 35 ਲੋਕਾਂ ਨਾਲ ਭਰਿਆ ਹੋਇਆ ਸੀ। ਮੇਲਾ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਲੱਗਦਾ ਸੀ ਅਤੇ ਰਾਤ 10 ਵਜੇ ਤੋਂ ਬਾਅਦ ਮੁਰੰਮਤ ਕਰਨ ਬਾਰੇ ਸੋਚਿਆ ਜਾਂਦਾ ਸੀ।