ਕੈਂਟਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਚਾਲਕ ਦੀ ਦਰਦਨਾਕ ਮੌਤ

0
727

ਹੁਸ਼ਿਆਰਪੁਰ| ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਰੋਡ ‘ਤੇ ਪਿੰਡ ਪਨਾਮ ਲਾਗੇ ਅੱਜ ਤੜਕੇ ਇਕ ਸਰੀਏ ਨਾਲ ਭਰੇ ਕੈਂਟਰ ਦੇ ਸੜਕ ਕਿਨਾਰੇ ਸਫੈਦੇ ਦੇ ਦਰੱਖਤ ਨਾਲ ਟਕਰਾਉਣ ਨਾਲ ਕੈਂਟਰ ਚਾਲਕ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਂਟਰ ਨੰਬਰ ਐਚ.ਪੀ-12 ਐਨ 4424 ਜੋ ਕਿ ਸਰੀਏ ਨਾਲ ਭਰਿਆ ਹੋਇਆ ਸੀ ਅਤੇ ਚੰਡੀਗੜ੍ਹ ਵਾਲੀ ਸਾਈਡ ਤੋਂ ਜੰਮੂ ਵੱਲ ਜਾ ਰਿਹਾ ਸੀ। ਜਦੋਂ ਇਹ ਕੈਂਟਰ ਉਕਤ ਸਥਾਨ ‘ਤੇ ਪੁੱਜਾ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕੈਂਟਰ ਚਕਨਾਚੂਰ ਹੋ ਗਿਆ ਅਤੇ ਚਾਲਕ ਵੀ ਕੈਂਟਰ ਦੇ ਵਿਚ ਹੀ ਫਸ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਣ ਸਿਕੰਦਰ ਪੁੱਤਰ ਮੁਹੰਮਦ ਬਸ਼ੀਰ ਪਿੰਡ ਕੋਟ ਧਾਰਾ ਰਜ਼ੋਰੀ ਜੰਮੂ ਕਸ਼ਮੀਰ ਵਜੋਂ ਹੋਈ ਹੈ। ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਕੈਂਟਰ ਵਿਚੋਂ ਮ੍ਰਿਤਕ ਦੀ ਲਾਸ਼ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਲਾਸ਼ ਕੈਂਟਰ ਵਿਚ ਇਨ੍ਹੀਂ ਬੁਰੀ ਤਰ੍ਹਾਂ ਫਸੀ ਹੋਈ ਸੀ ਕਿ ਲਾਸ਼ ਕੱਡਣ ਨੂੰ ਕਈ ਘੰਟੇ ਲੱਗ ਗਏ।