ਸਿਜੇਰਿਯਨ ਡਿਲਵਰੀ ਦੀ ਵੀਡੀਓ ਵਾਇਰਲ ਕਰਨ ‘ਤੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ ਨਵਦੀਪ ਤੋਂ ਡਾਇਰੈਕਟਰ ਨੇ ਮੰਗਿਆ ਜਵਾਬ

0
1826

ਅੰਮ੍ਰਿਤਸਰ | ਜ਼ਿਲ੍ਹੇ ਦੇ ਸਿਵਲ ਸਰਜਨ ਡਾ ਨਵਦੀਪ ਸਿੰਘ ਨੇ ਸਿਜੇਰਿਯਨ ਡਿਲਵਰੀ ਕੇਸ ਦੀ ਵੀਡੀਓ ਵਾਇਰਲ ਕਰਨ ਤੇ ਹੈਲਥ ਡਾਇਰੈਕਟਰ ਨੇ ਜਵਾਬ ਮੰਗਿਆ ਹੈ।

ਸਿਵਲ ਸਰਜਨ ਨੇ 2 ਦਿਨ ਪਹਿਲਾਂ ਇਕ ਹੀ ਦਿਨ ਵਿਚ ਚਾਰ ਸਿਜੇਰਿਯਨ ਡਿਲਵਰੀ ਕਰ ਉਹਨਾਂ ਦੀ ਵੀਡੀਓ ਪ੍ਰੈਸ ਸਸ਼ੋਲ ਮੀਡੀਆ ਤੇ ਰੀਲਿਜ਼ ਕਰ ਦਿੱਤੀ ਸੀ।
ਇਸ ਸੰਬੰਧ ਵਿਚ ਮਰੀਜਾਂ ਦੀ ਪ੍ਰਾਇਵੇਸੀ ਭੰਗ ਹੋਣ ਕਾਰਨ ਮੀਡੀਆ ਵਿਚ ਵਿਵਾਦ ਵੱਧ ਗਿਆ ਹੈ।

ਮੀਡੀਆ ਰਿਪੋਰਟਰਾਂ ਦੇ ਅਨੁਸਾਰ ਪੰਜਾਬ ਦੇ ਹੈਲਥ ਡਾਇਰੈਕਟਰ ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਸਿਵਲ ਸਰਜਨ ਨੇ 1 ਦਿਨ ਵਿਚ ਚਾਰ ਡਿਲਵਰੀ ਦਾ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਪਰ ਉਹਨਾਂ ਦੀ ਵੀਡੀਓ ਪ੍ਰੈਸ ਵਿਚ ਨਹੀਂ ਦੇਣੀ ਚਾਹੀਦੀ ਸੀ। ਇਸ ਬਾਰੇ ਡਾਕਟਰ ਕੋਲੋਂ ਜਵਾਬ ਮੰਗਿਆ ਗਿਆ ਹੈ।