ਅੱਜ ਪੰਜਾਬ ‘ਚ ਲੌਕਡਾਊਨ ਨੂੰ ਲੈ ਕੇ ਹੋਵੇਗਾ ਫ਼ੈਸਲਾ, 4 ਜ਼ਿਲ੍ਹੇ ਲਿਸਟ ‘ਚ ਆਏ

0
951

ਜਲੰਧਰ . ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਅੱਜ ਕੈਪਟਨ ਸਰਕਾਰ ਲੌਕਡਾਊਨ ਲਾਉਣ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਮੀਟਿੰਗ ਕਰਨਗੇ। ਮੀਟਿੰਗ ਵਿਚ ਪੂਰੇ ਸੂਬੇ ਵਿਚ ਕੋਰੋਨਾ ਦਾ ਕੀ ਹਾਲ ਹੈ ਉਸ ਦੀ ਸਮੀਖਿਆ ਕੀਤੀ ਜਾਵੇਗੀ।

ਪੰਜਾਬ ਦੇ ਚਾਰ ਜਿਲ੍ਹੇ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਵਿਚ ਕੋਰੋਨਾ ਦਾ ਕਹਿਰ ਸਭ ਤੋਂ ਵੱਧ ਹੈ। ਜੇਕਰ ਅੱਜ ਸਰਕਾਰ ਅੱਜ ਲੌਕਡਾਊਨ ਲਾਉਣ ਦਾ ਫੈਸਲਾ ਕਰਦੀ ਹੈ ਤਾਂ ਇਹਨਾਂ ਸ਼ਹਿਰਾਂ ਵਿਚ ਸੰਪੂਰਨ ਲੌਕਡਾਊਨ ਲੱਗ ਸਕਦਾ ਹੈ।

ਮੁੱਖ ਮੰਤਰੀ ਨੇ ਦੋ ਮਹੀਨੇ ਪਹਿਲਾਂ ਵੀ ਆਪਣੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਸਤੰਬਰ ਮਹੀਨੇ ਵਿਚ ਕੋਰੋਨਾ ਦਾ ਕਹਿਰ ਕਈ ਗੁਣਾ ਵੱਧ ਜਾਵੇਗਾ।