ਨਵੀਂ ਦਿੱਲੀ | ਮਸ਼ਹੂਰ ਟਿਕਟਾਕ ਸਟਾਰ ਮੇਘਾ ਠਾਕੁਰ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਇੰਸਟਾਗ੍ਰਾਮ ‘ਤੇ ਪੋਸਟ ਅਪਡੇਟ ਕਰਕੇ ਜਾਣਕਾਰੀ ਦਿੱਤੀ ਕਿ 24 ਨਵੰਬਰ ਨੂੰ ਮੇਘਾ ਦੁਨੀਆ ਨੂੰ ਅਲਵਿਦਾ ਆਖ ਗਈ ਹੈ।
21 ਸਾਲ ਦੀ ਮੇਘਾ ਆਪਣੇ ਪਰਿਵਾਰ ਨਾਲ ਕੈਨੇਡਾ ‘ਚ ਰਹਿੰਦ ਸੀ। ਟਿਕਟਾਕ ਤੇ ਉਹ ਬੋਲਡ ਵੀਡੀਓ ਅਪਲੋਡ ਕਰਨ ਕਰਕੇ ਮਸ਼ਹੂਰ ਸੀ। ਉਹ ਬਾਰੇ ਕਿਹਾ ਜਾਂਦਾ ਹੈ ਕਿ ਸਰੀਰ ਨੂੰ ਪਾਜੀਟਿਵ ਤਰੀਕੇ ਨਾਲ ਪੇਸ਼ ਕਰਨ ਲਈ ਉਹ ਜਾਣੀ ਜਾਂਦੀ ਸੀ।
ਮੇਘਾ ਦੀ ਬੇਵਕਤੀ ਮੌਤ ਨਾਲ ਉਸ ਦਾ ਪਰਿਵਾਰ ਅਤੇ ਫੈਨਜ਼ ਸਦਮੇ ‘ਚ ਹਨ। ਮੇਘਾ ਦੇ ਟਿਕਟਾਕ ‘ਤੇ 9 ਲੱਖ 30 ਹਜਾਰ ਫਾਲੋਅਰਜ਼ ਸਨ।