ਪੋਤੇ ਨੂੰ ਬਚਾਉਂਦੇ ਬਜ਼ੁਰਗ ਦਾਦੀ ਦੀ ਮੌਤ, ਪਰਿਵਾਰ ਨੇ ਚੌਕ ਜਾਮ ਕਰ ਦਿੱਤਾ ਧਰਨਾ

0
4082

ਪਟਿਆਲਾ | ਧੀਰੂ ਨਗਰ ’ਚ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਮੁਹੱਲੇ ਵਾਲਿਆਂ ਨਾਲ ਮਿਲਕੇ ਫੁਹਾਰਾ ਚੌਂਕ ’ਤੇ ਜਾਮ ਲਗਾ ਦਿੱਤਾ।

ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਵਲੋਂ ਧੱਕਾ-ਮੁਕੀ ਦੌਰਾਨ ਬਜ਼ੁਰਗ ਦੀ ਮੌਤ ਹੋਈ ਹੈ। ਦੱਸ ਦਈਏ ਕਿ ਕਿਸੇ ਕੇਸ ’ਚ ਬਜ਼ੁਰਗ ਦੇ ਪੋਤੇ ਨੂੰ ਪੁਲਿਸ ਗ੍ਰਿਫ਼ਤਾਰ ਕਰਨ ਪਹੁੰਚੀ ਸੀ, ਇਸ ਦੌਰਾਨ ਬਜ਼ੁਰਗ ਔਰਤ ਆਪਣੇ ਪੋਤੇ ਨੂੰ ਬਚਾਉਣ ਲਈ ਅੱਗੇ ਆ ਗਈ।

ਇਸ ਖਿੱਚਧੂਹ ਦੌਰਾਨ ਬਜ਼ੁਰਗ ਔਰਤ ਡਿੱਗ ਪਈ ਤੇ ਉਸਦੇ ਸਿਰ ’ਚ ਸੱਟ ਲੱਗ ਗਈ। ਸੱਟ ਲੱਗਣ ਤੋਂ ਬਾਅਦ ਪਰਿਵਾਰ ਵਲੋਂ ਉਸਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪਰ ਅੱਜ ਉਸਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਬਰਾਂ ਨੂੰ ਮ੍ਰਿਤਕ ਦੀ ਲਾਸ਼ ਨੂੰ ਸੜਕ ’ਤੇ ਰੱਖ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਪ੍ਰਦਰਸ਼ਨ ਦੌਰਾਨ ਫੁਹਾਰਾ ਚੌਂਕ ’ਤੇ ਲੰਬਾ ਜਾਮ ਲੱਗ ਗਿਆ।