ਕੈਨੇਡਾ ਦੇ ਟੋਰੰਟੋ ‘ਚ ਪੜ੍ਹਣ ਗਈ ਪੰਜਾਬੀ ਵਿਦਿਆਰਥਣ ਦੀ ਮੌਤ, ਇਸੇ ਮਹੀਨੇ ਪੂਰੀ ਹੋ ਜਾਣੀ ਸੀ ਪੜ੍ਹਾਈ

0
10291

ਟੋਰੰਟੋ (ਉਨਟਾਰੀਓ) | ਇੱਕ ਹੋਰ ਪੰਜਾਬੀ ਵਿਦਿਆਰਥਣ ਦੀ ਕੈਨੇਡਾ ਦੇ ਟੋਰੰਟੋ ਸ਼ਹਿਰ ਵਿੱਚ ਮੌਤ ਹੋ ਜਾਣ ਦੀ ਖਬਰ ਹੈ। 2020 ‘ਚ ਕੈਨੇਡਾ ਪੜ੍ਹਣ ਗਈ ਜਸਮੀਤ ਕੌਰ (24) ਦੀ ਲੰਘੀ 15 ਅਪ੍ਰੈਲ ਨੂੰ ਮੌਤ ਦੀ ਹੋ ਗਈ। ਜਸਮੀਤ ਆਪਣੇ ਘਰ ‘ਚ ਹੀ ਮ੍ਰਿਤਕ ਪਾਈ ਗਈ ਹੈ।

ਜਸਮੀਤ ਕੌਰ ਦੀ ਇਸ ਮਹੀਨੇ ਦੇ ਅਖੀਰ ‘ਚ ਪੜ੍ਹਾਈ ਪੂਰੀ ਹੋ ਜਾਣੀ ਸੀ। ਉਹ ਟਰਾਂਟੋ ਦੇ ਜਾਰਜ ਬ੍ਰਾਉਨ ਕਾਲਜ ਦੀ ਵਿਦਿਆਰਥਣ ਸੀ।

ਜਸਮੀਤ ਦੀ ਮੌਤ ਦੇ ਕਾਰਨਾਂ ਬਾਰੇ ਹਾਲੇ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਜਸਮੀਤ ਦਿੱਲੀ ਨਾਲ ਸਬੰਧਤ ਸੀ। ਜਿਕਰਯੋਗ ਹੈ ਕਿ ਇੱਕ ਹਫਤੇ ਪਹਿਲਾਂ ਹੀ 20 ਸਾਲ ਦੇ ਦਿਲਜਾਨ ਸਿੰਘ ਦੀ ਵੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ।