ਬੱਸ ਸਟੈਂਡ ‘ਤੇ ਖੜ੍ਹੀ ਬੱਸ ‘ਚ ਲਟਕਦੀ ਮਿਲੀ ਡਰਾਈਵਰ ਦੀ ਲਾਸ਼

0
794

ਮਾਨਸਾ | ਪੰਜਾਬ ਦੇ ਸਰਦੂਲਗੜ੍ਹ ‘ਚ ਬੱਸ ਸਟੈਂਡ ‘ਤੇ ਖੜ੍ਹੀ ਪੀਆਰਟੀਸੀ ਬੱਸ ‘ਚ ਡਰਾਈਵਰ ਦੀ ਲਾਸ਼ ਲਟਕਦੀ ਮਿਲੀ। ਘਟਨਾ ਦੀ ਸੂਚਨਾ ਮਿਲਣ ‘ਤੇ ਸਰਦੂਲਗੜ੍ਹ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ।

ਥਾਣਾ ਸਰਦੂਲਗੜ੍ਹ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਖਿਆਲਾ ਕਲਾਂ ਦਾ ਰਹਿਣ ਵਾਲਾ ਕਮਲਪ੍ਰੀਤ ਸਿੰਘ ਪੀਆਰਟੀਸੀ ‘ਚ ਡੇਲੀਵੇਜ਼ ਡਰਾਈਵਰ ਵਜੋਂ ਤਾਇਨਾਤ ਸੀ। ਉਸ ਦੀ ਲਾਸ਼ ਬੱਸ ਦੇ ਅੰਦਰ ਲਟਕਦੀ ਮਿਲੀ। ਮ੍ਰਿਤਕ ਦੇ ਪਿਤਾ ਕੇਵਲ ਸਿੰਘ ਦੀ ਸ਼ਿਕਾਇਤ ’ਤੇ ਧਾਰਾ 306 ਤਹਿਤ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।