4 ਕਤਲਾਂ ਦੇ ਆਰੋਪੀ ਦੀ ਬੇਟੀ ਨੇ ਕਿਹਾ- ਅਣਖ ਲਈ ਮੇਰੇ ਪਿਓ ਨੇ ਚਲਾਈਆਂ ਗੋਲੀਆਂ, ਰਿਸ਼ਤੇਦਾਰ ਬੋਲਿਆ- ਚਾਰਾਂ ਨੇ ਬੱਚੀ ਨਾਲ ਕੀਤਾ ਸੀ ਰੇਪ

0
2401

ਗੁਰਦਾਸਪੁਰ, (ਜਸਵਿੰਦਰ ਸਿੰਘ) | ਘੁਮਾਣ ਦੇ ਕਸਬੇ ਬੱਲੜਵਾਲ ਵਿਖੇ 2 ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਮੁੱਖ ਆਰੋਪੀ ਸੁਖਜਿੰਦਰ ਸਿੰਘ ਦੀ ਬੇਟੀ ਨੇ ਮ੍ਰਿਤਕਾਂ ਦੇ ਪਰਿਵਾਰ ਦੇ 4 ਲੜਕਿਆਂ ‘ਤੇ ਉਸ ਨੂੰ ਅਗਵਾ ਦਾ ਆਰੋਪ ਲਾਇਆ ਹੈ।

ਆਰੋਪੀ ਦੀ ਬੇਟੀ ਅੱਜ ਸਿਵਿਲ ਹਸਪਤਾਲ ਆਪਣਾ ਮੈਡੀਕਲ ਕਰਵਾਉਣ ਆਈ ਸੀ ਪਰ ਪੁਲਿਸ ਉਨ੍ਹਾਂ ਨਾਲ ਨਹੀਂ ਆਈ, ਜਿਸ ਕਰ ਕੇ ਮੈਡੀਕਲ ਨਹੀਂ ਹੋ ਸਕਿਆ। 

ਲੜਕੀ ਨੇ ਦੱਸਿਆ ਕਿ ਮੈਂ ਆਪਣੇ ਘਰ ਸੁੱਤੀ ਹੋਈ ਸੀ ਤਾਂ ਮ੍ਰਿਤਕਾਂ ਦੇ ਪਰਿਵਾਰ ਦਾ ਇਕ ਲੜਕਾ ਮੇਰੇ ਘਰ ਆਇਆ ਅਤੇ ਮੈਨੂੰ ਕੁਝ ਸੁੰਘਾ ਕੇ ਆਪਣੇ ਨਾਲ ਲੈ ਗਿਆ। ਜਦੋਂ ਮੇਰੇ ਚਾਚੇ ਨੇ ਖੇਤ ‘ਚ ਪਾਣੀ ਲਾਉਣ ਜਾਣਾ ਸੀ ਤਾਂ ਦੇਖਿਆ ਕਿ ਘਰ ਦਾ ਗੇਟ ਖੁੱਲ੍ਹਾ ਸੀ ਅਤੇ ਚਾਚੇ ਨੇ ਮੇਰੇ ਪਿਤਾ ਨੂੰ ਦੱਸਿਆ ਕਿ ਲੜਕੀ ਘਰ ਨਹੀਂ ਹੈ।

ਘਰ ਵਾਲਿਆਂ ਨੇ ਮੈਨੂੰ ਲੱਭਣਾ ਸ਼ੁਰੂ ਕੀਤਾ ਅਤੇ ਮ੍ਰਿਤਕਾਂ ਦੇ ਘਰ ਵੀ ਗਏ ਤਾਂ ਉਨ੍ਹਾਂ ਨੇ ਉਲਟਾ ਮੇਰੇ ਪਿਤਾ ਨਾਲ ਬਦਸਲੂਕੀ ਕੀਤੀ। ਮੇਰੇ ਪਿਤਾ ਨੇ ਆਪਣੀ ਜਾਨ ਬਚਾਉਂਦਿਆਂ ਹਵਾਈ ਫਾਇਰ ਕੀਤਾ ਪਰ ਬਾਅਦ ਵਿੱਚ ਮੇਰੇ ਪਿਤਾ ਨੂੰ ਆਪਣੀ ਜਾਨ ਬਚਾਉਣ ਲਈ ਸਿੱਧੀਆਂ ਗੋਲੀਆਂ ਚਲਾਉਣੀਆਂ ਪਈਆਂ।

ਲੜਕੀ ਨੇ ਪੁਲਿਸ ਤੋਂ ਮੰਗ ਕੀਤੀ ਕਿ ਅਗਵਾ ਕਰਨ ਵਾਲਿਆਂ ‘ਤੇ ਵੀ ਕੇਸ ਦਰਜ ਕੀਤਾ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ। 

ਸੁਖਜਿੰਦਰ ਸਿੰਘ ਦੇ ਰਿਸ਼ਤੇਦਾਰ ਐੱਸ ਪੀ ਸਿੰਘ ਨੇ ਦੱਸਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਨ੍ਹਾਂ ਨੇ ਲੜਕੀ ਦਾ ਰੇਪ ਕੀਤਾ ਹੈ, ਉਨ੍ਹਾਂ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)