TV ਮਕੈਨਿਕ ਦੀ ਧੀ ਬਣੀ ਦੇਸ਼ ਦੀ ਪਹਿਲੀ ਮੁਸਲਿਮ ਫਾਈਟਰ ਪਾਇਲਟ

0
2230

ਉੱਤਰ ਪ੍ਰਦੇਸ਼ | ਇਥੋਂ ਦੇ ਮਿਰਜ਼ਾਪੁਰ ਦੀ ਲੜਕੀ ਨੇ ਨਵਾਂ ਕੀਰਤੀਮਾਨ ਹਾਸਲ ਕੀਤਾ ਹੈ। ਦੱਸ ਦਈਏ ਕਿ ਸਾਨੀਆ ਮਿਰਜ਼ਾ ਨਾਂ ਦੀ ਲੜਕੀ ਨੇ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਫਾਈਟਰ ਪਾਇਲਟ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਹ ਉੱਤਰ ਪ੍ਰਦੇਸ਼ ਦੀ ਪਹਿਲੀ ਲੜਕੀ ਹੈ ਜੋ ਫਾਈਟਰ ਪਾਇਲਟ ਬਣੇਗੀ। ਭਾਰਤੀ ਫੌਜ ਵੱਲੋਂ ਸਾਨੀਆ ਮਿਰਜ਼ਾ ਨੂੰ ਜੁਆਇਨਿੰਗ ਲੈਟਰ ਮਿਲ ਚੁੱਕਾ ਹੈ। ਉਹ 27 ਦਸੰਬਰ ਨੂੰ ਪੁਣੇ ਦੇ ਖੜਗਵਾਸਲਾ ਵਿਚ ਐੱਨਡੀਏ ਅਕੈਡਮੀ ਜੁਆਇਨ ਕਰੇਗੀ।

ਉਸ ਨੇ 10 ਅਪ੍ਰੈਲ 2022 ਨੂੰ ਐੱਨਡੀਏ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਨਵੰਬਰ ਵਿਚ ਜਾਰੀ ਲਿਸਟ ਵਿਚ ਉਸ ਦਾ ਵੀ ਨਾਂ ਹੈ। ਸਾਨੀਆ ਨੇ ਬਚਪਨ ਤੋਂ ਹੀ ਏਅਰਫੋਰਸ ਵਿਚ ਜਾਣ ਤੇ ਫਾਈਟਰ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ ਤੇ ਉਸ ਦੀ ਮਿਹਨਤ ਆਖਿਰਕਾਰ ਰੰਗ ਲਿਆਈ। ਉਸ ਦੀ ਕਾਮਯਾਬੀ ‘ਤੇ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਪੂਰਾ ਜ਼ਿਲਾ ਮਾਣ ਮਹਿਸੂਸ ਕਰ ਰਿਹਾ ਹੈ।

ਸਾਨੀਆ ਜਸੋਲ ਪਿੰਡ ਦੇ ਰਹਿਣ ਵਾਲੇ ਸ਼ਾਹਿਦ ਅਲੀ ਦੀ ਧੀ ਹੈ। ਪਿਤਾ ਸ਼ਾਹਿਦ ਅਲੀ ਇਕ ਟੀਵੀ ਮਕੈਨਿਕ ਹਨ। ਉਸ ਦੀ ਧੀ ਸਾਨੀਆ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰੀਖਿਆ ਵਿਚ ਚੁਣੀ ਗਈ ਹੈ। ਉਸ ਨੂੰ ਫਲਾਇੰਗ ਵਿੰਗ ਵਿਚ ਔਰਤਾਂ ਲਈ ਰਾਖਵੀਆਂ 19 ਸੀਟਾਂ ਵਿਚ ਦੂਜੀ ਥਾਂ ਮਿਲੀ ਹੈ। ਇਸ ਤੋਂ ਪਹਿਲਾਂ ਵੀ ਸਾਨੀਆ ਨੇ ਐੱਨਡੀਏ ਦੀ ਪ੍ਰੀਖਿਆ ਦਿੱਤੀ ਸੀ ਪਰ ਸਫਲ ਨਹੀਂ ਹੋ ਸਕੀ। ਦੂਜੀ ਵਾਰ ਉਸ ਨੇ ਪ੍ਰੀਖਿਆ ਪਾਸ ਕੀਤੀ। ਸਾਨੀਆ ਸ਼ੁਰੂ ਤੋਂ ਹੀ ਹੁਸ਼ਿਆਰ ਸੀ। ਉਹ 12ਵੀਂ ਵਿਚ ਜ਼ਿਲ੍ਹਾ ਟੌਪ ਰਹੀ ਸੀ। ਉਸ ਨੇ ਇਸ ਤੋਂ ਬਾਅਦ ਸੈਂਚੁਰੀਅਨ ਡਿਫੈਂਸ ਅਕੈਡਮੀ ਤੋਂ NDA ਦੀ ਤਿਆਰੀ ਕੀਤੀ ਸੀ।