ਕਿਸਾਨ ਪਰਿਵਾਰ ਦੀ ਧੀ ਬਣੀ ਜੱਜ : ਹਿਮਾਨੀ ਦੇਸਵਾਲ ਨੇ HPJSC ਪ੍ਰੀਖਿਆ ‘ਚ ਛੇਵਾਂ ਰੈਂਕ ਕੀਤਾ ਹਾਸਲ, ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ

0
311

ਹਰਿਆਣਾ/ਹਿਮਾਚਲ, 3 ਦਸੰਬਰ | ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ਦੇ ਇਕ ਕਿਸਾਨ ਪਰਿਵਾਰ ਦੀ ਧੀ ਹਿਮਾਚਲ ਪ੍ਰਦੇਸ਼ ਵਿਚ ਜੱਜ ਬਣ ਗਈ ਹੈ। ਪਿੰਡ ਜਸੌਰਖੇੜੀ ਦੀ ਰਹਿਣ ਵਾਲੀ ਹਿਮਾਨੀ ਦੇਸਵਾਲ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਮੁਕਾਬਲੇ ਦੀ ਪ੍ਰੀਖਿਆ ਵਿਚ ਛੇਵਾਂ ਰੈਂਕ ਹਾਸਲ ਕੀਤਾ। ਹਿਮਾਨੀ ਦੀ ਕਾਮਯਾਬੀ ਕਾਰਨ ਜੱਦੀ ਪਿੰਡ ਵਿਚ ਜਸ਼ਨ ਦਾ ਮਾਹੌਲ ਹੈ। ਇਸ ਦੇ ਨਾਲ ਹੀ ਹਿਮਾਨੀ ਨੂੰ ਜੱਜ ਬਣਨ ‘ਤੇ ਵਧਾਈ ਦੇਣ ਲਈ ਘਰ ‘ਚ ਵੀ ਭੀੜ ਲੱਗੀ ਹੋਈ ਹੈ।

ਦੱਸ ਦਈਏ ਕਿ 24 ਸਾਲ ਦੀ ਹਿਮਾਨੀ ਦੇ ਪਿਤਾ ਦਿਨੇਸ਼ ਦੇਸਵਾਲ ਇਕ ਕਿਸਾਨ ਹਨ ਅਤੇ ਮਾਂ ਕਵਿਤਾ ਘਰੇਲੂ ਔਰਤ ਹੈ। ਹਿਮਾਨੀ ਨੇ 2022 ਵਿਚ ਐਮਡੀਯੂ ਯੂਨੀਵਰਸਿਟੀ, ਰੋਹਤਕ ਤੋਂ ਐਲਐਲਬੀ ਦੀ ਪ੍ਰੀਖਿਆ ਪਾਸ ਕੀਤੀ ਸੀ। ਉਦੋਂ ਤੋਂ ਉਸ ਨੇ ਜੁਡੀਸ਼ੀਅਲ ਟੈਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ। ਹਿਮਾਨੀ ਦਾ ਮੰਨਣਾ ਹੈ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਇੰਟਰਨੈੱਟ ਤੇ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ।

ਹਾਲਾਂਕਿ, ਆਨਲਾਈਨ ਪੜ੍ਹਾਈ ਲਈ ਇੰਟਰਨੈੱਟ ਦੀ ਵਰਤੋਂ ਵੀ ਜ਼ਰੂਰੀ ਹੈ। ਇਸ ਲਈ ਉਸਨੇ ਆਨਲਾਈਨ ਦੇ ਨਾਲ-ਨਾਲ ਆਫਲਾਈਨ ਵੀ ਪੜ੍ਹਾਈ ਕੀਤੀ। ਸਖ਼ਤ ਮਿਹਨਤ ਅਤੇ ਲਗਨ ਨਾਲ ਉਸ ਨੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕੀਤਾ।