ਨੂੰਹ ਹੀ ਨਿਕਲੀ ਸੱਸ ਦੀ ਕਾਤਲ, ਪਹਿਲਾਂ ਮਾਰਿਆ ਸਿਰ ‘ਚ ਬਾਲਾ ਤੇ ਫਿਰ ਲਾਇਆ ਸੀ ਕਰੰਟ

0
785

ਅਜਨਾਲਾ| ਪਿਛਲੇ ਦੀ ਅਜਨਾਲਾ ਦੇ ਪਿੰਡ ਸੈਂਸਰ ਕਲਾਂ ਵਿਚ ਇਕ ਬਜ਼ੁਰਗ ਔਰਤ ਦਾ ਮਰਡਰ ਹੋਇਆ ਸੀ। ਹੁਣ ਉਸਦਾ ਮਾਮਲਾ ਕਲੀਅਰ ਹੋਇਆ ਹੈ। 15 ਸਾਲਾਂ ਤੋਂ ਸੱਸ ਆਪਣੀ ਨੂੰਹ ਨੂੰ ਕਹਿੰਦੀ ਸੀ ਕਿ ਤੂੰ ਨਹੀਂ ਸੋਹਣੀ, ਇਨ੍ਹਾਂ ਗੱਲਾਂ ਨੂੰ ਸੱਸ ਨੇ ਦਿਲ ਉਤੇ ਲੈ ਲਿਆ ਤੇ ਆਪਣੀ ਸੱਸ ਦੇ ਸਿਰ ਉਤੇ ਪਹਿਲਾਂ ਤਾਂ ਬਾਲਾ ਮਾਰਿਆ ਤੇ ਫਿਰ ਉਸਨੂੰ ਕਰੰਟ ਲਾ ਕੇ ਮਾਰ ਦਿੱਤਾ।

ਇਸ ਮੌਕੇ ਤੇ ਡੀਐਸਪੀ ਅਜਨਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ 25 ਤਰੀਕ ਨੂੰ ਇਕ ਔਰਤ ਅਮਰਜੀਤ ਕੌਰ ਦੇ ਭੇਦ ਭਰੇ ਹਾਲਾਤਾਂ ‘ਚ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂਂ ਦੱਸਿਆ ਕਿ ਅਮਰਜੀਤ ਕੌਰ ਦਾ ਕਤਲ ਉਸਦੀ ਨੂੰਹ ਵਲੋਂ ਹੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕਤਲ ਕਰਨ ਵਾਲੀ ਨੂੰਹ ਨਰਿੰਦਰਜੀਤ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ 15 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਮੈਨੂੰ ਮੇਰੀ ਸੱਸ ਚੰਗਾ ਨਹੀਂ ਸਮਝਦੀ ਸੀ, ਜਿਸ ਤੋਂ ਦੁਖੀ ਉਹ ਉਸਨੇ ਗੁੱਸੇ ਵਿੱਚ ਆ ਕੇ ਕਤਲ ਕਰ ਦਿੱਤਾ। ਉਸਨੇ ਦੱਸਿਆ ਕਿ ਉਸਦੀ ਸੱਸ ਉਸਨੂੰ ਕਈ ਸਾਲਾਂ ਤੋਂ ਇਹ ਹੀ ਮਿਹਣਾ ਮਾਰਦੀ ਆ ਰਹੀ ਸੀ ਕਿ ਤੂੰ ਸੋਹਣੀ ਨਹੀਂ। ਇਸ ਤੋਂ ਅੱਕ ਕੇ ਉਸਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ।

ਡੀਐਸਪੀ ਅਜਨਾਲਾ ਨੇ ਕਿਹਾ ਕਿ ਉਹਨਾਂ ਵਲੋਂ ਮੌਕੇ ਤੇ ਕਤਲ ਕਰਨ ਲਈ ਵਰਤਿਆ ਗਿਆ ਬਾਲਾ ਬਰਾਮਦ ਕਰ ਲਿਆ ਗਿਆ ਹੈ ਤੇ ਅੱਜ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।