ਕੋਵਾ ਐਪ ਰਾਹੀ ਤੁਸੀਂ ਸ਼ੱਕੀ ਮਰੀਜ਼ਾਂ ਬਾਰੇ ਪਤਾ ਲਗਾ ਲਾਗ ਤੋਂ ਬਚ ਸਕਦੇ ਹੋ, ਇਹ ਐਪ ਤੁਹਾਨੂੰ ਨਿੱਜੀ ਤੇ ਸਰਕਾਰੀ ਹਸਪਤਾਲਾਂ ‘ਚ ਬੈੱਡਾਂ ਦੀ ਜਾਣਕਾਰੀ ਵੀ ਦੇਵੇਗਾ

0
453

ਚੰਡੀਗੜ੍ਹ . ਸੂਬੇ ਦੇ ਲੋਕਾਂ ਹੁਣ ਕੋਵਾ ਐਪ ਰਾਹੀਂ ਸੂਬੇ ਵਿਚ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਕਿੰਨੇ ਉਪਲੱਬਧ ਬੈੱਡਾਂ ਹਨ ਉਹਨਾਂ ਦੀ ਸਾਰੀ ਜਾਣਕਾਰੀ ਮਿਲੇਗੀ। ਇਸ ਦੇ ਨਾਲ ਹੀ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ ਵੀ ਇਸੇ ਐਪ ਦੀ ਮਦਦ ਨਾਲ ਪਲਾਜ਼ਮਾ ਦਾਨ ਕਰਨ ਲਈ ਆਪਣੀ ਸਵੈਇੱਛਾ ਬਾਰੇ ਵੀ ਦੱਸ ਸਕਣਗੇ।

ਵਿਨੀ ਮਹਾਜਨ ਨੇ ਦੱਸਿਆ ਕਿ ਕੋਵਾ ਐਪ ਕੋਵਿਡ-19 ਦੌਰਾਨ ਪੰਜਾਬ ਦੇ ਲੋਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਾ ਉੱਤੇ ਹੁਣ ਤੱਕ ਕੁੱਲ 50 ਲੱਖ ਰਜਿਸਟਰੇਸ਼ਨ ਹੋਈ, ਜੋ ਰੋਜ਼ਾਨਾ ਵੱਧ ਰਹੀ ਹੈ। ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਆਨਲਾਈਨ ਓਪੀਡੀ ਲਈ ਇਸਨੂੰ ਈ-ਸੰਜੀਵਨੀ ਨਾਲ ਜੋੜਿਆ ਗਿਆ ਹੈ ਅਤੇ ਹੁਣ ਤੱਕ 1300 ਤੋਂ ਵੱਧ ਸਲਾਹ-ਮਸ਼ਵਰੇ ਕੀਤੇ ਜਾ ਚੁੱਕੇ ਹਨ। ਕੋਵਾ ਐਪ ਵਿੱਚ ਪ੍ਰਵਾਸੀ ਮਜ਼ਦੂਰਾਂ ਵਾਸਤੇ ਖਾਣੇ, ਆਪਣੇ ਪਿੱਤਰੀ ਰਾਜ ਜਾਣ ਲਈ ਰਜਿਸਟਰ ਕਰਨ ਤੇ ਰੇਲ ਗੱਡੀ ਦੀ ਟਿਕਟ ਬੁੱਕ ਕਰਵਾਉਣ ਲਈ ਵੀ ਵਿਕਲਪ ਹਨ।

ਨਾਗਰਿਕਾਂ ਨਾਲ ਉਨ੍ਹਾਂ ਦੇ ਖੇਤਰ ਵਿੱਚ ਕਰਿਆਨੇ/ਜ਼ਰੂਰੀ ਵਸਤਾਂ ਪ੍ਰਦਾਨ ਕਰਨ ਵਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹ ਕਰਿਆਨੇ ਦਾ ਸਾਮਾਨ ਆਨਲਾਈਨ ਵੀ ਬੁੱਕ ਕਰਨ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਕੋਵਾ ਐਪ ਨੂੰ ਸਵੈ-ਰਜਿਸਟ੍ਰੇਸ਼ਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਯਾਤਰੀ ਦੇ ਕੁਆਰੰਟੀਨ ਪ੍ਰੋਟੋਕੋਲ ਦੀ ਨਿਗਰਾਨੀ ਕੀਤੀ ਜਾ ਸਕੇ। ਕੋਵਾ ਐਪ ਪ੍ਰਣਾਲੀ ਪੁਲਿਸ ਨੂੰ ਪੰਜਾਬ ਵਿਚ ਆਉਣ ਜਾਂ ਪੰਜਾਬ ਤੋਂ ਜਾਣ ਵਾਲਿਆਂ ਨਾਲ ਨਜਿੱਠਣ ਵਿਚ ਵੀ ਮਦਦਗਾਰ ਸਿੱਧ ਹੋ ਰਹੀ ਹੈ। ਦੱਸਣਯੋਗ ਹੈ ਕਿ ਨਾਗਰਿਕ ਐਪ ਦੀ ਵਰਤੋਂ ਕਰਦੇ ਹੋਏ ਆਪਣੇ ਨਜ਼ਦੀਕੀ ਮਰੀਜ਼ / ਸ਼ੱਕੀ ਮਰੀਜ਼/ ਹੌਟਸਪੌਟ ਦੀ ਜਾਂਚ ਕਰ ਸਕਦੇ ਹਨ। ਮੋਬਾਈਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਕਰਕੇ ਬਲਿਊਟੁੱਥ ਸਵਿੱਚ-ਆਨ ਰਖਣ ‘ਤੇ ਕੋਵਿਡ ਦੇ ਕਿਸੇ ਵੀ ਸ਼ੱਕੀ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਇਹ ਐਪ ਸੂਚਿਤ ਕਰਦਾ ਹੈ।