ਪਠਾਨਕੋਟ | ਪਠਾਨਕੋਟ ਦੇ ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਨੇ ਆਪਣਾ ਆਪਾ ਗੁਆ ਕੇ ਵਰਕਰ ਹਰਸ਼ ਨੂੰ ਥੱਪੜ ਮਾਰ ਦਿੱਤੇ ਤੇ ਉਸ ਦਾ ਚੰਗਾ ਕੁਪਾਟਾ ਚਾੜ੍ਹ ਦਿੱਤਾ, ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਵਿਧਾਇਕ ਇਕ ਜਗਰਾਤੇ ਵਿੱਚ ਪਹੁੰਚਿਆ ਸੀ, ਜਿਥੇ ਇਕ ਨੌਜਵਾਨ ਨੇ ਹਲਕੇ ਵਿੱਚ ਕੋਈ ਵਿਕਾਸ ਨਾ ਹੋਣ ਬਾਰੇ ਸਵਾਲ ਪੁੱਛ ਲਿਆ।
ਬਸ ਫਿਰ ਕੀ ਸੀ, ਭੜਕੇ MLA ਨੇ ਇਸ ਨੌਜਵਾਨ ਦੇ ਪਹਿਲਾਂ ਆਪ ਥੱਪੜ ਜੜੇ ਤੇ ਫਿਰ ਸੁਰੱਖਿਆ ਕਰਮਚਾਰੀਆਂ ਤੇ ਕਾਂਗਰਸੀ ਵਰਕਰਾਂ ਨੇ ਵੀ ਰੱਜ ਕੇ ਕੁੱਟਿਆ।
ਇਸ ਤੋਂ ਬਾਅਦ ਵਿਧਾਇਕ ਜੋਗਿੰਦਰਪਾਲ ਨੇ ਵਰਕਰ ਹਰਸ਼ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਸ ਮੌਕੇ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਹੋਰ ਵਰਕਰ ਵੀ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ।