ਕੇਂਦਰ ਸਰਕਾਰ ਨੇ ਸਾਈਬਰ ਕ੍ਰਾਈਮ ‘ਤੇ ਕੱਸਿਆ ਸਿਕੰਜਾ, ਸਤੰਬਰ ‘ਚ ਬੰਦ ਕੀਤੇ ਲੱਖਾਂ ਦੀ ਗਿਣਤੀ ‘ਚ ਠੱਗਾਂ ਦੇ ਨੰਬਰ

0
202

ਨਵੀਂ ਦਿੱਲੀ, 26 ਸਤੰਬਰ | ਦੇਸ਼ ਵਿਚ ਸਾਈਬਰ ਅਪਰਾਧ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਸੰਦਰਭ ਵਿਚ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਭਾਰਤ ਸਰਕਾਰ ਦਾ ਦੂਰਸੰਚਾਰ ਮੰਤਰਾਲਾ ‘ਸੰਚਾਰ ਸਾਥੀ’ ਪੋਰਟਲ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰ ਰਿਹਾ ਹੈ। ਸਤੰਬਰ ਦੇ ਅੱਧੇ ਮਹੀਨੇ ਯਾਨੀ 15 ਦਿਨਾਂ ਤੱਕ ਕਰੀਬ 3 ਲੱਖ ਨੰਬਰ ਬੰਦ ਹੋ ਚੁੱਕੇ ਹਨ। ਇਸ ਦੇ ਨਾਲ ਹੀ ਲਗਭਗ 3.5 ਲੱਖ ਹੈਂਡਰਸ ਯਾਨੀ SMS ਨੂੰ ਬਲਾਕ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਸਰਕਾਰ ਨੇ ਸਾਈਬਰ ਫਰਾਡ ‘ਚ 2.37 ਲੱਖ ਮੋਬਾਈਲ ਹੈਂਡਸੈੱਟ ਵੀ ਬਲਾਕ ਕਰ ਦਿੱਤੇ ਹਨ।

ਸਰਕਾਰ ਨੇ ਟੈਲੀਕਾਮ ਆਪਰੇਟਰਾਂ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਨੰਬਰਾਂ ਦੀ ਪਛਾਣ ਕਰਨ ਲਈ ਕਿਹਾ ਹੈ, ਜੋ ਸਾਈਬਰ ਧੋਖਾਧੜੀ ਨਾਲ ਸਬੰਧਤ ਮਾਮਲਿਆਂ ਵਿਚ ਵਰਤੇ ਜਾ ਰਹੇ ਹਨ। ਹਾਲ ਹੀ ਵਿਚ ਲੋਕਾਂ ਨੇ ਸ਼ਿਕਾਇਤ ਪੋਰਟਲ ਰਾਹੀਂ 106912 ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਵਿੱਚੋਂ 90769 ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਗਈ ਹੈ।
ਆਂਧਰਾ ਪ੍ਰਦੇਸ਼-13387
ਪੂਰਬੀ ਉੱਤਰ ਪ੍ਰਦੇਸ਼- 10374
ਪੱਛਮੀ ਉੱਤਰ ਪ੍ਰਦੇਸ਼-7791
ਕੋਲਕਾਤਾ-6038
ਕਰਨਾਟਕ- 4733
ਬਿਹਾਰ- 2351
ਦਿੱਲੀ- 2791

ਇਹ ਕਾਲਾਂ ਸ਼ੱਕੀ ਸ਼੍ਰੇਣੀ ‘ਚ ਆਉਂਦੀਆਂ ਹਨ
ਸ਼ੱਕੀ ਸ਼੍ਰੇਣੀ ‘ਚ ਆਉਣ ਵਾਲੀਆਂ ਕਾਲਾਂ ‘ਚ ਕਿਸੇ ਵਿਅਕਤੀ ਦੇ ਬੈਂਕ ਖਾਤੇ, ਪੇਮੈਂਟ ਵਾਲੇਟ, ਸਿਮ ਵੈਰੀਫਿਕੇਸ਼ਨ ਲਈ ਕੇਵਾਈਸੀ, ਗੈਸ ਅਤੇ ਬਿਜਲੀ ਕੁਨੈਕਸ਼ਨ, ਕੇਵਾਈਸੀ ਅਪਡੇਟ ਅਤੇ ਕੁਨੈਕਸ਼ਨ ਕੱਟਣ ਲਈ ਫੋਨ ਕਾਲ, ਮੈਸੇਜ, ਵਟਸਐਪ ਸੰਦੇਸ਼ਾਂ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਹੇਠਾਂ ਦਿੱਤੀ ਪ੍ਰਕਿਰਿਆ ਦੀ ਵਰਤੋਂ ਕਰ ਕੇ ਸ਼ਿਕਾਇਤ ਕਰ ਸਕਦੇ ਹੋ।

ਸਾਈਬਰ ਧੋਖਾਧੜੀ ਬਾਰੇ ਸ਼ਿਕਾਇਤ ਕਿਵੇਂ ਕਰੀਏ
ਜੇਕਰ ਤੁਹਾਨੂੰ ਕਿਸੇ ਅਣਜਾਣ ਫ਼ੋਨ ਨੰਬਰ ਤੋਂ ਕੋਈ ਸ਼ੱਕੀ ਕਾਲ, ਸੁਨੇਹਾ ਜਾਂ WhatsApp ਸੁਨੇਹਾ ਮਿਲਦਾ ਹੈ ਤਾਂ ਤੁਸੀਂ https://sancharsaathi.gov.in ‘ਤੇ ਜਾ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਵਿਚ ਤੁਹਾਨੂੰ ਘਟਨਾ ਬਾਰੇ ਵਿਸਥਾਰ ਵਿਚ ਦੱਸਣਾ ਹੋਵੇਗਾ।

ਇਸ ਵਿਚ ਤੁਹਾਨੂੰ ਦੱਸਣਾ ਹੋਵੇਗਾ ਕਿ ਕਿਸ ਫ਼ੋਨ ਨੰਬਰ ਤੋਂ ਕਾਲ ਆਈ ਸੀ, ਗੱਲਬਾਤ ਰਾਹੀਂ ਕਿਹੜੀ ਜਾਣਕਾਰੀ ਮੰਗੀ ਗਈ ਸੀ ਅਤੇ ਤੁਸੀਂ ਕਿਹੜੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ, ਤੁਸੀਂ ਕਾਲ, ਮੈਸੇਜ ਜਾਂ ਵਟਸਐਪ ਮੈਸੇਜ ਦਾ ਸਕਰੀਨਸ਼ਾਟ ਵੀ ਜੋੜ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਦੂਰਸੰਚਾਰ ਵਿਭਾਗ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ ਦੇ ਜ਼ਰੀਏ ਸਾਈਬਰ ਧੋਖਾਧੜੀ ਦੇ ਅਜਿਹੇ ਮਾਮਲਿਆਂ ਦੀ ਵੀ ਜਾਂਚ ਕਰਦਾ ਹੈ। ਅਜਿਹੇ ‘ਚ ਤੁਸੀਂ ਵੈੱਬਸਾਈਟ https://www.cybercrime.gov.in ‘ਤੇ ਜਾ ਕੇ ਕਿਸੇ ਵੀ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਵੀ ਘਟਨਾ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।