ਕੇਂਦਰ ਸਰਕਾਰ ਨੇ ਪੈਟ੍ਰੋਲ ਤੇ ਡੀਜ਼ਲ ਕੀਤਾ ਸਸਤਾ, ਪੜ੍ਹੋ ਕੀ ਹੋਣਗੀਆਂ ਨਵੀਆਂ ਕੀਮਤਾਂ

0
9515

ਨਵੀਂ ਦਿੱਲੀ/ਅੰਮ੍ਰਿਤਸਰ/ਜਲੰਧਰ/ਲੁਧਿਆਣਾ | ਕੇਂਦਰ ਸਰਕਾਰ ਨੇ ਵੱਧਦੀ ਮਹਿੰਗਾਈ ਨੂੰ ਨੱਥ ਪਾਉਣ ਲਈ ਪੈਟ੍ਰੋਲ ਅਤੇ ਡੀਜ਼ਲ ਨੂੰ ਸਸਤਾ ਕੀਤਾ ਹੈ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਕਟੌਤੀ ਤੋਂ ਬਾਅਦ ਪੈਟ੍ਰੋਲ ਕਰੀਬ 9 ਰੁਪਏ ਅਤੇ ਡੀਜ਼ਲ 7 ਰੁਪਏ ਸਸਤਾ ਹੋ ਜਾਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰ ਨੂੰ ਸਾਲਾਨਾ ਇੱਕ ਲੱਖ ਕਰੋੜ ਰੁਪਏ ਦਾ ਘਾਟਾ ਪਵੇਗਾ ਪਰ ਵੱਧਦੀ ਮਹਿੰਗਾਈ ਨੂੰ ਰੋਕਣ ਲਈ ਇਹ ਜ਼ਰੂਰੀ ਹੈ। ਇਸ ਨਾਲ ਗਰੀਬਾਂ ਨੂੰ ਕਾਫੀ ਮਦਦ ਮਿਲੀ।

ਕੇਂਦਰ ਸਰਕਾਰ ਵੱਲੋਂ ਦਿੱਤੀ ਇਸ ਰਾਹਤ ਬਾਰੇ ਤੁਹਾਡਾ ਕੀ ਕਹਿਣਾ ਹੈ ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ…