ਵਿਦਿਆਰਥਣ ਦੀ ਅੱਖ ‘ਚ ਜਮਾਤੀ ਵਲੋਂ ਪੈਨਸਿਲ ਮਾਰਨ ਕਾਰਨ ਅੱਖ ਦੀ ਗਈ ਰੋਸ਼ਨੀ, ਭੜਕੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਕ ‘ਤੇ ਲਾਇਆ ਦੋਸ਼

0
381

ਲੁਧਿਆਣਾ|ਮਾਮਲਾ ਲੁਧਿਆਣਾ ਦੇ ਪੁਲਿਸ ਲਾਈਨ ਸਥਿਤ ਨਿੱਜੀ ਸਕੂਲ ਦਾ ਹੈ, ਜਿੱਥੇ ਪਹਿਲੀ ਜਮਾਤ ਦੀ ਵਿਦਿਆਰਥਣ ਨੂੰ ਜਮਾਤੀ ਵੱਲੋਂ ਪੈਨਸਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੈਨਸਲ ਲੱਗਣ ਤੋਂ ਬਾਅਦ ਬੱਚੀ ਦਰਦ ਨਾਲ ਚੀਕਣ ਲੱਗਨ ਲਗੀ, ਜਿਸ ਤੋਂ ਬਾਅਦ ਕਲਾਸ ਟੀਚਰ ਨੇ ਵਿਦਿਆਰਥਣ ਸ਼ਨਾਇਆ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਘਰ ਲੈ ਜਾਣ ਲਈ ਕਿਹਾ ਅਤੇ ਕਿਹਾ ਕਿ ਉਸ ਦੀ ਅੱਖ ਵਿੱਚ ਹੱਥ ਲੱਗਿਆ ਹੈ, ਜਿਸ ਤੋਂ ਬਾਅਦ ਉਹ ਆਪਣੇ ਘਰ ਆ ਗਏ।

ਇਸ ਦੌਰਾਨ ਗੱਲਬਾਤ ਕਰ ਰਹੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਘਰ ਆਉਣ ਤੋਂ ਬਾਅਦ ਕਰੀਬ 11 ਵਜੇ ਸੁੱਤੀ ਪਈ ਸੀ।1:30 ਵਜੇ ਜਦੋਂ ਉਹ ਉੱਠੀ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਮਾਂ ਨੂੰ ਕਿਹਾ ਕਿ ਉਹ ਠੀਕ ਤਰ੍ਹਾਂ ਦੇਖ ਨਹੀਂ ਸਕਦੀ, ਜਿਸ ਤੋਂ ਬਾਅਦ ਮਾਂ ਨੇ ਤੁਰੰਤ ਪਿਤਾ ਨੂੰ ਬੁਲਾਇਆ। ਪਿਤਾ ਬੱਚੀ ਨੂੰ ਡੀਐਮਸੀ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਕੋਲ ਲੈ ਗਏ। ਜਿੱਥੇ ਉਸ ਦਾ ਚੈੱਕਅਪ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਕਿਹਾ ਬੱਚੀ ਨੇ ਆਪਣੀ ਨਜ਼ਰ ਗੁਆ ਲਈ ਹੈ। ਉਨ੍ਹਾਂ ਕਿਹਾ ਕਿ ਬੱਚੀ ਦਾ ਆਪਰੇਸ਼ਨ ਹੋਵੇਗਾ। ਪਿਤਾ ਨੇ ਦੱਸਿਆ ਕਿ ਕੱਲ ਬੱਚੀ ਦਾ ਆਪਰੇਸ਼ਨ ਵੀ ਕੀਤਾ ਗਿਆ ਸੀ ਪਰ ਅਜੇ ਵੀ ਬੱਚੀ ਦੀ ਹਾਲਤ ਠੀਕ ਨਹੀਂ ਹੈ। ਇਸ ਦੌਰਾਨ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸਕੂਲ ਪ੍ਰਬੰਧਕਾਂ ‘ਤੇ ਲਾਪ੍ਰਵਾਹੀ ਦੇ ਆਰੋਪ ਲਗਾਏ ਹਨ। ਉਧਰ ਪ੍ਰਦਰਸ਼ਨ ਦੀ ਸੂਚਨਾ ‘ਤੇ ਏਸੀਪੀ ਅਸ਼ੋਕ ਕੁਮਾਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਉੱਚ ਪੁਲਿਸ ਅਧਿਕਾਰੀ ਦੇ ਭਰੋਸੇ ਮਗਰੋਂ ਹੜਤਾਲ ਸਮਾਪਤ ਹੋਈ।