ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਈਡੀ ਨੇ ਉਨ੍ਹਾਂ ਨੂੰ ਛੇ ਨਵੰਬਰ ਤਕ ਦਫਤਰ ‘ਚ ਪੇਸ਼ ਹੋ ਕੇ ਜਾਂਚ ਕਰਾਉਣ ਲਈ ਦਸਤਾਵੇਜ਼ ਉਪਲਬਧ ਕਰਾਉਣ ਲਈ ਕਿਹਾ ਹੈ। ਜੇਕਰ ਉਹ ਛੇ ਨਵੰਬਰ ਨੂੰ ਵੀ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ED ਵੱਲੋਂ ਮੁੜ ਫਿਰ ਸੰਮਨ ਭੇਜੇ ਜਾ ਸਕਦੇ ਹਨ।
ਵਿਦੇਸ਼ਾਂ ‘ਚ ਰਣਇੰਦਰ ਦੇ ਬੈਂਕ ਖਾਤਿਆਂ ‘ਤੇ ਬ੍ਰਿਟਿਸ਼ ਆਈਸਲੈਂਡ ‘ਚ ਟਰੱਸਟ ਬਣਾਉਣ ਦੇ ਮਾਮਲੇ ਨੂੰ ਲੈਕੇ ਫੇਮਾ ਦੇ ਤਹਿਤ ਇਨਕਮ ਟੈਕਸ ਵਿਭਾਗ ਵੱਲੋਂ ਚੱਲ ਰਹੀ ਜਾਂਚ ਮਗਰੋਂ ED ਨੇ ਵੀ ਇਸ ਮਾਮਲੇ ‘ਚ ਜਾਂਚ ਸ਼ੁਰੂ ਕੀਤੀ ਹੈ। ਬੀਤੇ ਹਫਤੇ ਈਡੀ ਨੇ ਰਣਇੰਦਰ ਸਿੰਘ ਨੂੰ ਸੰਮਨ ਭੇਜ ਕੇ 27 ਅਕਤੂਬਰ ਨੂੰ ਈਡੀ ਦਫਤਰ ‘ਚ ਪੇਸ਼ ਹੋਣ ਲਈ ਕਿਹਾ ਸੀ। ਰਣਇੰਦਰ ਸਿੰਘ 27 ਅਕਤੂਬਰ ਨੂੰ ਈਡੀ ਦਫਤਰ ‘ਚ ਪੇਸ਼ ਨਹੀਂ ਹੋਏ ਸਨ।