ਕਿਸਾਨਾਂ ਵੱਲੋਂ ਭਾਰਤ ਬੰਦ ਦੀ ਕਾਲ ਦਾ ਪੰਜਾਬ ਦੇ ਪਿੰਡਾਂ ‘ਚ ਦਿਖਿਆ ਵੱਡਾ ਅਸਰ, ਜ਼ਿਆਦਾਤਰ ਦੁਕਾਨਾਂ ਦਿਸੀਆਂ ਬੰਦ

0
5897
ਮੋਗਾ, 16 ਫਰਵਰੀ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਅੱਜ ਭਾਰਤ ਬੰਦ ਦੀ ਕਾਲ ‘ਤੇ ਜਿਥੇ ਪੰਜਾਬ ਭਰ ਵਿਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਉਥੇ ਪਿੰਡਾਂ ਵਿਚ ਵੀ ਭਾਰਤ ਬੰਦ ਦੀ ਕਾਲ ਦੌਰਾਨ ਦੁਕਾਨਦਾਰਾਂ ਵੱਲੋਂ ਅਤੇ ਹੋਰ ਕਾਰੀਗਰਾਂ ਵੱਲੋਂ ਕਿਸਾਨਾਂ ਦਾ ਸਾਥ ਦਿੰਦਿਆਂ ਆਪਣੀਆਂ ਦੁਕਾਨਾ ਬੰਦ ਰੱਖੀਆਂ ਗਈਆਂ।

Bharat Bandh on Feb 16: Route Diversion, Traffic Jams Expected on Major  Roads As Farmers Call For Strike – Will Normal Life Be Affected?

ਸਵੇਰ ਸਮੇਂ ਨੈਸ਼ਨਲ ਹਾਈਵੇ ‘ਤੇ ਭਾਵੇਂ ਥੋੜ੍ਹੀ ਚਹਿਲ-ਪਹਿਲ ਦੇਖਣ ਨੂੰ ਮਿਲੀ ਪਰ 9 ਵਜੇ ਤੋਂ ਬਾਅਦ ਸੜਕਾਂ ਸੁੰਨੀਆਂ ਦਿਖਾਈ ਦਿੱਤੀਆਂ। ਐਮਰਜੈਂਸੀ ਸੇਵਾਵਾਂ ਅਤੇ ਜ਼ਰੂਰੀ ਕੰਮਾਕਾਰਾਂ ਵਾਲੇ ਲੋਕ ਭਾਵੇਂ ਆਪਣੀ ਮੰਜ਼ਿਲ ਲਈ ਵੱਧ ਰਹੇ ਹਨ ਪਰ ਪੰਜਾਬ ਦੇ ਪਿੰਡਾਂ ਵਿਚ ਜ਼ਿਆਦਾਤਰ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ।