Video : ਜੈਮਾਲਾ ਪਹਿਨਾਉਣ ਜਾ ਰਿਹਾ ਸੀ ਲਾੜਾ, ਪ੍ਰੇਮੀ ਨੇ ਵਿੱਚ ਆ ਕੇ ਭਰ ਦਿੱਤੀ ਲਾੜੀ ਦੀ ਮਾਂਗ ਤੇ ਫਿਰ…

0
698

ਗੋਰਖਪੁਰ | ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਚਾਨਕ ਪ੍ਰੇਮੀ ਨੇ ਮੰਡਪ ‘ਚ ਜੈਮਾਲਾ ਦੇ ਸਮੇਂ ਸਟੇਜ ‘ਤੇ ਚੜ੍ਹ ਕੇ ਲਾੜੇ ਦੇ ਸਾਹਮਣੇ ਹੀ ਆਪਣੀ ਪ੍ਰੇਮਿਕਾ ਦੁਲਹਨ ਦੀ ਮਾਂਗ ‘ਚ ਸਿੰਦੂਰ ਭਰ ਦਿੱਤਾ ਤੇ ਲਾੜਾ ਇਹ ਨਜ਼ਾਰਾ ਦੇਖਦਾ ਰਹਿ ਗਿਆ।

ਇਹ ਦੇਖ ਕੇ ਵਿਆਹ ‘ਚ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ। ਮੌਕੇ ‘ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਮਾਮਲਾ ਸ਼ਾਂਤ ਕਰਵਾਇਆ।

ਪ੍ਰੇਮੀ ਨੇ ਲਾੜੇ ਦੇ ਸਾਹਮਣੇ ਭਰ ਦਿੱਤੀ ਦੁਲਹਨ ਦੀ ਮਾਂਗ

ਇਹ ਮਾਮਲਾ ਹਰਪੁਰ ਬੁਢਲਾਡਾ ਥਾਣਾ ਖੇਤਰ ਦਾ ਹੈ। ਵਿਆਹ ਦੌਰਾਨ ਜਦੋਂ ਲਾੜਾ-ਲਾੜੀ ਸਟੇਜ ‘ਤੇ ਜੈਮਲ ਦੀ ਰਸਮ ਅਦਾ ਕਰਨ ਲਈ ਤਿਆਰ ਸਨ ਤਾਂ ਲਾੜੀ ਦੇ ਪ੍ਰੇਮੀ ਨੇ ਸਟੇਜ ‘ਤੇ ਚੜ੍ਹ ਕੇ ਉਸ ਦੀ ਮਾਂਗ ਭਰ ਦਿੱਤੀ।

ਇਸ ਘਟਨਾ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਲੜਕੀ ਪੱਖ ਨੇ ਤੁਰੰਤ ਡਾਇਲ 112 ‘ਤੇ ਕਾਲ ਕਰਕੇ ਸ਼ਿਕਾਇਤ ਕੀਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਤੇ ਫਿਰ ਦੇਰ ਰਾਤ ਤੱਕ ਮਾਮਲਾ ਸੁਲਝਾਇਆ। ਵੀਰਵਾਰ ਸਵੇਰੇ ਪੰਚਾਇਤ ਤੋਂ ਬਾਅਦ ਲਾੜਾ ਆਪਣੀ ਲਾੜੀ ਨੂੰ ਘਰ ਲੈ ਗਿਆ।

ਪ੍ਰੇਮੀ ਦਾ ਪ੍ਰੇਮ ਬੁਖਾਰ ਛੇਤੀ ਲਹਿ ਗਿਆ

ਪੁਲਸ ਨੂੰ ਦੇਖ ਕੇ ਪ੍ਰੇਮੀ ਦੇ ਪਿਆਰ ਦਾ ਬੁਖਾਰ ਸ਼ਾਂਤ ਹੋ ਗਿਆ ਤੇ ਚੁੱਪਚਾਪ ਆਪਣੇ ਘਰ ਚਲਾ ਗਿਆ। ਇਹ ਵਿਆਹ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪਿੰਡ ਦੇ ਬਜ਼ੁਰਗਾਂ ਨੇ ਮਾਮਲਾ ਸੁਲਝਾ ਲਿਆ ਤੇ ਸਵੇਰੇ ਹੀ ਲਾੜਾ-ਲਾੜੀ ਨੂੰ ਵਿਦਾਈ ਦੇ ਦਿੱਤੀ। ਅਜੇ ਤੱਕ ਇਸ ਮਾਮਲੇ ‘ਚ ਆਰੋਪੀ ਪ੍ਰੇਮੀ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜ਼ਿਆਦਾ ਅਹਿਮੀਅਤ ਦੇਣਾ ਠੀਕ ਨਹੀਂ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ