ਚਾਵਾਂ ਨਾਲ ਵਿਆਹ ਕੇ ਲਿਆਇਆ ਲ਼ਾੜੀ ਨਿਕਲੀ ਟਰਾਂਸਜੈਂਡਰ, ਸੁਹਾਗਰਾਤ ਵਾਲੇ ਦਿਨ ਖੁੱਲ੍ਹਿਆ ਭੇਤ

0
663

ਉਤਰ ਪ੍ਰਦੇਸ਼, 25 ਅਕਤੂਬਰ| ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਠਾਕੁਰਦੁਆਰਾ ਥਾਣਾ ਖੇਤਰ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਚਾਵਾਂ ਨਾਲ ਲਾੜੀ ਵਿਆਹ ਕੇ ਲਿਆਇਆ ਪਰ ਉਹ ਟਰਾਂਸਜੈਂਡਰ ਨਿਕਲੀ। ਨੌਜਵਾਨ ਨੂੰ ਸੁਹਾਗਰਾਤ ਵਾਲੇ ਦਿਨ ਪਤਾ ਲੱਗਾ ਕੇ ਲਾੜੀ ਟਰਾਂਸਜੈਂਡਰ ਹੈ।

ਇਸ ਗੱਲ ਦਾ ਪਤਾ ਲੱਗਦਿਆਂ ਹੀ ਉਸਨੇ ਵਿਰੋਧ ਕੀਤਾ, ਜਿਸ ਉਤੇ ਟਰਾਂਸਜੈਂਡਰ ਲਾੜੀ ਨੇ ਉਸ ਨਾਲ ਗਲਤ ਵਤੀਰਾ ਕੀਤਾ ਤੇ ਕੁੱਟਮਾਰ ਵੀ ਕੀਤੀ। ਉਸਦੀ ਅਸ਼ਲੀਲ ਵੀਡੀਓ ਵੀ ਬਣਾਈ। ਇਸ ਘਟਨਾ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਡਿਪਰੈਸ਼ਨ ਵਿਚ ਚਲਾ ਗਿਆ। ਟਰਾਂਸਜੈਂਡਰ ਨੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਪੈਸੇ ਵੀ ਮੰਗਣ ਲੱਗੀ।


ਪਿਛਲੇ ਕਈ ਸਾਲਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੌਜਵਾਨ ਨੇ ਆਖਿਰ ਹਿੰਮਤ ਦਿਖਾਈ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਘਟਨਾ ਤੋਂ ਬਾਅਦ ਨੌਜਵਾਨ ਨੇ ਆਪਣੀ ਟਰਾਂਸਜੈਂਡਰ ਪਤਨੀ, ਸੱਸ-ਸਹੁਰੇ ਤੇ ਸਾਲੇ ਖਿਲਾਫ ਧੋਖਾਧੜੀ ਦਾ ਪਰਚਾ ਦਰਜ ਕਰਵਾਇਆ। ਘਟਨਾ ਸਾਹਮਣੇ ਆਉਣ ਤੋਂ ਬਾਅਦ ਲੋਕ ਹੈਰਾਨ ਹਨ ਤੇ ਇਸ ਮਾਮਲੇ ਵਿਚ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਦਾ ਵਿਆਹ ਕੋਰੋਨਾ ਤੋਂ ਪਹਿਲਾਂ ਸਾਲ 2019 ਵਿਚ ਹੋਇਆ ਸੀ। ਹੁਣ ਪੁਲਿਸ ਨੇ ਬਲੈਕਮੇਲਿੰਗ ਦਾ ਪਰਚਾ ਦਰਜ ਕਰ ਲਿਆ ਹੈ।