ਜਾਗਰਣ ’ਚ ਸਾਊਂਡ ਲਗਾਉਂਦੇ ਹੋਏ ਮੁੰਡੇ ਨੂੰ ਲੱਗਿਆ ਕਰੰਟ, ਹੋਈ ਮੌਤ

0
536

ਮਾਛੀਵਾੜਾ ਸਾਹਿਬ, 1 ਸਿਤੰਬਰ। ਮਾਛੀਵਾੜਾ ’ਚ ਕ੍ਰਿਸ਼ਨਾ ਸੇਵਾ ਦਲ ਵੱਲੋਂ 22ਵਾਂ ਸਾਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ।  ਇਸ ਪ੍ਰੋਗਰਾਮ  ਦੌਰਾਨ ਸਾਊਂਡ ਲਗਾਉਣ ਆਏ ਇੱਕ ਕਾਮੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਕੁਲਦੀਪ ਸਿੰਘ ਉਮਰ 35 ਸਾਲ ਵਾਸੀ ਅਮਰਾਲਾ (ਖਮਾਣੋ) ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਉਸਦੇ ਦੋ ਛੋਟੇ ਬੱਚੇ ਹਨ।

ਕਰੰਟ ਲੱਗਣ ਤੋਂ ਬਾਅਦ ਤੁਰੰਤ ਨੌਜਵਾਨ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੁਆਰਾ ਉਸ ਨੂੰ ਮਿੱਤਕ ਕੋਸ਼ਿਸ਼ ਕਰ ਦਿੱਤਾ ਗਿਆ। ਕ੍ਰਿਸ਼ਨਾ ਸੇਵਾ ਦਲ ਦੇ ਪ੍ਰਧਾਨ ਅਜੇ ਜੈਨ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਥਾ ਵੱਲੋਂ 22ਵਾਂ ਜਾਗਰਣ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਸਾਊਂਡ ਚਲਾਉਣ ਦੌਰਾਨ ਅਚਾਨਕ ਕਰੰਟ ਆਉਣ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।

ਨੌਜਵਾਨ ਦੀ ਅਚਾਨਕ ਮੌਤ ਦਾ ਕ੍ਰਿਸ਼ਨ ਸੇਵਾ ਦਲ ਸੰਸਥਾ ਨੂੰ ਬੜਾ ਦੁੱਖ ਪਹੁੰਚਿਆ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਇਸ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ।