ਖੇਤਾਂ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਨੇ ਕਿਹਾ ਚਿੱਟੇ ਨਾਲ ਮਰਿਆ, 3 ਖਿਲਾਫ ਕਤਲ ਦਾ ਪਰਚਾ

0
1062

ਸ੍ਰੀ ਮਾਛੀਵਾੜਾ ਸਾਹਿਬ। ਬੀਤੀ ਰਾਤ ਪਿੰਡ ਮਾਣੇਵਾਲ ਵਾਸੀ ਨੌਜਵਾਨ ਦੀ ਲਾਸ਼ ਪਿੰਡ ਦੇ ਨੇੜੇ ਖੇਤਾਂ ਵਿੱਚ ਪਈ ਮਿਲੀ ਤਾਂ ਰੌਲਾ ਪੈ ਗਿਆ। ਕਰੀਬ 20 ਘੰਟੇ ਦੀ ਮੁਸ਼ੱਕਤ ਉਪਰੰਤ ਮਾਛੀਵਾੜਾ ਪੁਲਿਸ ਨੇ ਮਾਮਲੇ ਨੂੰ ਚਿੱਟੇ ਦਾ ਮਾਮਲਾ ਕਰਾਰ ਦਿੰਦੇ ਹੋਏ ਮਾਣੇਵਾਲ ਪਿੰਡ ਦੀ ਹੀ ਵਾਸੀ ਇੱਕ ਔਰਤ ਤੇ ਦੋ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਦੱਸਿਆ ਕਿ ਹਾਲੇ ਇਸ ਮਾਮਲੇ ਵਿੱਚ ਹੋਰ ਵੀ ਦੋਸ਼ੀ ਸਾਮਲ ਹੋ ਸਕਦੇ ਹਨ।

ਡੀਐੱਸਪੀ ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਕਤਲ ਦੇ ਸ਼ੱਕੀ ਦੋਸ਼ੀ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਹਨ। ਪੁਲਿਸ ਨੂੰ ਦਰਜ ਬਿਆਨਾਂ ਵਿੱਚ 21 ਸਾਲਾ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਉਰਫ ਹੈਪਾ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਕੰਬਾਈਨ ‘ਤੇ ਨੌਕਰੀ ਕਰਦਾ ਸੀ ਅਤੇ ਕੱਲ੍ਹ ਹੀ ਪੰਜ ਹਜ਼ਾਰ ਰੁਪਏ ਲੈ ਕੇ ਆਇਆ ਸੀ। ਸਾਰਾ ਦਿਨ ਚਾਰ ਲੋਕਾਂ ਨਾਲ ਮਿਲ ਕੇ ਸਰਾਬ ਪੀਂਦਾ ਰਿਹਾ ਅਤੇ ਰਾਤ ਦੇ ਵੇਲੇ ਪਿੰਡ ਵਿੱਚ ਹੀ ਰਹਿਣ ਵਾਲੀ ਬੇਅੰਤ ਕੌਰ ਦੇ ਘਰ ਚਲਾ ਗਿਆ ਜਿੱਥੇ ਉਸਨੂੰ ਚਿੱਟੇ ਦੇ ਟੀਕੇ ਦੀ ਡੋਜ਼ ਲਗਾਈ ਗਈ।

ਸੋਗ ਵਿੱਚ ਡੁੱਬੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਨਸ਼ੇ ਦੇ ਟੀਕੇ ਕਾਰਨ ਹੀ ਹੋਈ ਹੈ। ਘਟਨਾ ਉਪਰੰਤ ਅੱਜ ਦਿਨ ਭਰ ਇਸ ਕਤਲ ਕੇਸ ਦੀ ਸੱਚਾਈ ਸਾਹਮਣੇ ਲਿਆਉਣ ਵਿੱਚ ਲੱਗੀ ਮਾਛੀਵਾੜਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾ ਦੇ ਉਪੰਰਤ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

ਇਸ ਕਤਲ ਮਾਮਲੇ ਦੇ ਦੌਰਾਨ ਪੁਲਿਸ ਅਧਿਕਾਰੀਆ ਨੇ ਦੱਸਿਆ ਕਿ ਦੋਸ਼ੀ ਨਸ਼ੇ ਦੇ ਮਾਮਲੇ ਵਿੱਚ ਪਿੰਡ ਵਿੱਚ ਬਹੁਤ ਬਦਨਾਮ ਹਨ। ਸਬੂੁਤਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਹੀ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।