ਇੰਗਲੈਂਡ | 4 ਅਕਤੂਬਰ ਤੋਂ ਲਾਪਤਾ ਪੰਜਾਬੀ ਵਿਅਕਤੀ ਦੀ ਲਾਸ਼ ਵੈਸਟ ਮਿਡਲੈਂਡਜ਼ ਖੇਤਰ ਦੇ ਇਕ ਸੁੰਨਸਾਨ ਜੰਗਲ ਵਿਚੋਂ ਮਿਲੀ ਹੈ। ਚਾਰ ਬੱਚਿਆਂ ਦੇ ਪਿਤਾ ਹਰਜਿੰਦਰ ਹੈਰੀ ਤੱਖੜ (58) ਅਕਤੂਬਰ ਵਿਚ ਲਾਪਤਾ ਹੋ ਗਏ ਸਨ। ਹਾਲ ਹੀ ਵਿਚ ਟੈਲਫੋਰਡ ਵਿਚ ਇਕ ਲਾਸ਼ ਮਿਲੀ ਸੀ। ਇਸ ਹਫ਼ਤੇ ਦੇ ਸ਼ੁਰੂ ਵਿਚ ਸਥਾਨਕ ਵੈਸਟ ਮਰਸੀਆ ਪੁਲਿਸ ਵੱਲੋਂ ਲਾਸ਼ ਦੀ ਰਸਮੀ ਤੌਰ ‘ਤੇ ਪਛਾਣ ਕੀਤੀ ਗਈ।
ਪੁਲਿਸ ਨੇ ਕਿਹਾ ਕਿ ਹੈਰੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਹੈਰੀ ਦੇ ਲਾਪਤਾ ਹੋਣ ਦੀ ਜਾਂਚ ਦੀ ਅਗਵਾਈ ਡਿਟੈਕਟਿਵ ਇੰਸਪੈਕਟਰ ਜੋਅ ਵਾਈਹੈੱਡ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਚੁਣੌਤੀਪੂਰਨ ਅਤੇ ਭਾਵਨਾਤਮਕ ਖੋਜ ਕਾਰਜ ਦਾ ਦੁਖਦ ਨਤੀਜਾ ਹੈ।
ਦੱਸ ਦਈਏ ਕਿ ਵੈਸਟ ਮਰਸੀਆ ਪੁਲਿਸ ਨੇ ਹੈਰੀ ਦੇ ਲਾਪਤਾ ਹੋਣ ਤੋਂ ਬਾਅਦ ਕਈ ਅਪੀਲਾਂ ਜਾਰੀ ਕੀਤੀਆਂ ਸਨ। ਹੈਰੀ ਨੂੰ ਲੱਭਣ ਲਈ ਫੇਸਬੁੱਕ ‘ਤੇ ਇਕ ਗਰੁੱਪ ਵੀ ਬਣਾਇਆ ਗਿਆ ਸੀ। ਇਹ ਹੈਰੀ ਦੇ ਦੋਸਤਾਂ ਦੁਆਰਾ ਬਣਾਇਆ ਗਿਆ ਸੀ। ਉਨ੍ਹਾਂ ਨੇ ਹੈਲਪ ਹੈਰੀ ਹੋਮ ਹੈਸ਼ਟੈਗ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ‘ਤੇ ਮੁਹਿੰਮ ਸ਼ੁਰੂ ਕੀਤੀ।