ਫਿਰੋਜ਼ਪੁਰ | ਕੱਚਾ ਜ਼ੀਰਾ ਰੋਡ ‘ਤੇ ਸੜਕ ਕਿਨਾਰੇ ਇੱਕ ਵਿਅਕਤੀ ਦੀ ਲਾਸ਼ ਪਈ ਮਿਲੀ ਹੈ।ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ, ਜੋ ਕਿ ਮੰਡੀ ਬੋਰਡ ‘ਚ ਚਪੜਾਸੀ ਦਾ ਕੰਮ ਕਰਦਾ ਸੀ। ਉਹ ਘਰ ਵਾਪਸ ਨਹੀਂ ਪਰਤਿਆ, ਜਿਸ ਨੂੰ ਲੈ ਕੇ ਰਾਤ ਸਮੇਂ ਪਰਿਵਾਰਕ ਮੈਂਬਰਾਂ ਅਤੇ ਸਹੁਰੇ ਵਾਲਿਆਂ ਨੇ ਭਾਲ ਸ਼ੁਰੂ ਕੀਤੀ ਤਾਂ ਉਸ ਦੀ ਲਾਸ਼ ਸੜਕ ਦੇ ਕਿਨਾਰੇ ਪਈ ਮਿਲੀ, ਜਿਸ ਕਾਰਨ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਅਜਿਹਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਫੜਿਆ ਜਾਣਾ ਚਾਹੀਦਾ ਹੈ।