ਰਾਤ ਪਤਨੀ ਨਾਲ ਝਗੜ ਕੇ ਘਰੋਂ ਗਏ ਭੰਗੜਾ ਆਰਟਿਸਟ ਦੀ ਸਵੇਰੇ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼, 5 ਸਾਲ ਪਹਿਲੇ ਹੋਈ ਸੀ ਲਵਮੈਰਿਜ

0
2419

ਜਲੰਧਰ | ਬੇਅੰਤ ਨਗਰ ‘ਚ ਵੀਰਵਾਰ ਸਵੇਰੇ 9 ਵਜੇ ਰੇਲਵੇ ਟ੍ਰੈਕ ਤੇ 30 ਸਾਲ ਦੇ ਭੰਗੜਾ ਕਲਾਕਾਰ ਵਿਜੈ ਦੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ।

ਮਾਂ ਨੇ ਨੂੰਹ ‘ਤੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਬੇਟੇ ਦੀ ਹੱਤਿਆ ਕੀਤੀ ਗਈ ਹੈ। ਜਦਕਿ ਨੂੰਹ ਦਾ ਕਹਿਣਾ ਹੈ ਕਿ ਪਤੀ ਸ਼ਰਾਬ ਦੇ ਨਸ਼ੇ ‘ਚ ਝਗੜਾ ਕਰਕੇ ਰਾਤ ਘਰ ਤੋਂ ਚਲਾ ਗਿਆ ਸੀ, ਫਿਰ ਵਾਪਿਸ ਨਹੀਂ ਆਇਆ। ਉਹ ਸੁਸਾਇਡ ਨਹੀਂ ਕਰ ਸਕਦਾ। ਕਿਉਂਕਿ ਮ੍ਰਿਤਕ ਨੂੰ ਦੋਨਾਂ ਬੇਟੀਆਂ ਨਾਲ ਬਹੁਤ ਪਿਆਰ ਸੀ।

ਵਿਜੈ ਦੀ ਮਾਂ ਨੂੰਹ ‘ਤੇ ਆਰੋਪ ਲਗਾ ਰਹੀ ਹੈ ਕਿ ਕੇਸ ਨਾਲ ਜੁੜੇ ਹਰ ਪਹਿਲੂ ਦੀ ਜਾਂਚ ਹੋਣੀ ਚਾਹੀਦੀ ਹੈ।

ਦੁਪਹਿਰ ਬਾਅਦ ਨਕੋਦਰ ਦੇ ਊਧਮ ਸਿੰਘ ਨਗਰ ਦੀ ਰਹਿਣ ਵਾਲੀ 55 ਸਾਲ ਦੀ ਮਮਤਾ ਪਰਿਵਾਰ ਨਾਲ ਸਿਵਲ ਹਸਪਤਾਲ ‘ਚ ਪਹੁੰਚੀ। ਨੂੰਹ ਨੂੰ ਵੇਖ ਕੇ ਵਿਜੈ ਦੇ ਪਰਿਵਾਰਿਕ ਮੈਂਬਰ ਭੜਕ ਗਏ ਅਤੇ ਹੰਗਾਮਾ ਹੋ ਗਿਆ।

ਬੇਅੰਤ ਨਗਰ ਦੀ ਰਹਿਣ ਵਾਲੀ ਸੋਨੀਆ ਨੇ ਦੱਸਿਆ ਉਹ ਤੇ ਉਸਦਾ ਪਤੀ ਵਿਜੈ ਭੰਗੜਾ ਕਲਾਕਾਰ ਹਨ। ਪੰਜ ਸਾਲ ਪਹਿਲਾ ਹੀ ਦੋਨਾਂ ਨੇ ਲਵਮੈਰਿਜ ਕਰਵਾਈ ਸੀ। ਜਿਸ ਦੀਆਂ ਦੋ ਬੇਟੀਆਂ ਵੀ ਹਨ।

ਸੋਨੀਆ (ਪਤਨੀ) ਐਕਸੀਡੈਂਟ ਦੇ ਕਾਰਨ ਉਹ 1 ਮਹੀਨੇ ਤੋਂ ਕੰਮ ਤੇ ਵੀ ਨਹੀਂ ਜਾ ਪਾ ਰਹੀ ਸੀ। ਬੁੱਧਵਾਰ ਸ਼ਾਮ ਨੂੰ ਵਿਜੈ ਪ੍ਰੋਗਰਾਮ ਤੋਂ ਆਇਆ ਤਾਂ ਉਸਨੇ ਸ਼ਰਾਬ ਪੀਤੀ ਹੋਈ ਸੀ। ਸ਼ਰਾਬ ਪੀਣ ਕਾਰਨ ਪਤਨੀ ਨਾਲ ਝਗੜਾ ਹੋ ਗਿਆ ਤੇ ਘਰ ਛੱਡ ਕੇ ਚਲਾ ਗਿਆ।

ਸਵੇਰੇ ਵਿਜੈ ਦੇ ਦੋਸਤ ਸੋਨੂੰ ਨੇ ਦੱਸਿਆ ਕਿ ਘਰ ਦੇ 200 ਮੀਟਰ ਦੂਰ ਮ੍ਰਿਤਕ (ਵਿਜੈ) ਦੀ ਲਾਸ਼ ਟ੍ਰੈਕ ਤੇ ਮਿਲੀ ਹੈ। ਉਸਦੇ ਸਿਰ ਤੇ ਸੱਟ ਲੱਗੀ ਹੋਈ ਹੈ। ਮ੍ਰਿਤਕ ਦੇ ਸਿਰ ਤੇ ਸੱਟ ਟ੍ਰੇਨ ਦੀ ਫੇਟ ਲੱਗਣ ਨਾਲ ਹੋਈ ਹੈ।

ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਜੈ ਦੀ ਮੌਤ ਟ੍ਰੇਨ ਦੇ ਹੇਠਾਂ ਆਉਣ ਨਾਲ ਹੋਈ ਹੈ। ਲਾਸ਼ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।