ਬਠਿੰਡਾ। ਬਠਿੰਡਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਠਿੰਡਾ ਜਿਲ੍ਹੇ ਦੇ ਦਿਆਲਪੁਰਾ ਥਾਣੇ ਵਿਚੋਂ ਲੋਕਾਂ ਵਲੋਂ ਜਮ੍ਹਾ ਕਰਵਾਇਆ ਅਸਲਾ ਚੋਰੀ ਹੋਣ ਦਾ ਮਾਮਲਾ ਸਾਹਮਣਾ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਥੇ ਲੋਕਾਂ ਵਲੋਂ ਜਮ੍ਹਾਂ ਕਰਵਾਏ 9 ਲਾਇਸੰਸੀ ਹਥਿਆਰ ਚੋਰੀ ਹੋ ਗਏ ਹਨ। ਚੋਰੀ ਦੀ ਇਸ ਖਬਰ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਅਸਲੇ ਨੂੰ ਲੈ ਕੇ ਸਰਕਾਰ ਵੀ ਲਗਾਤਾਰ ਬਿਆਨ ਦੇ ਰਹੀ ਹੈ ਕਿ ਹਥਿਆਰਾਂ ਨੂੰ ਪ੍ਰਮੋਟ ਨਾ ਕੀਤਾ ਜਾਵੇ। ਪਰ ਥਾਣੇ ਵਿਚੋਂ ਅਸਲਾ ਗਾਇਬ ਹੋਣਾ ਕੋਈ ਮਾੜੀ ਮੋਟੀ ਗੱਲ ਨਹੀਂ। ਕਿਉਂ ਕਿ ਜੇਕਰ ਥਾਣੇ ਵਿਚ ਹੀ ਲੋਕਾਂ ਵਲੋਂ ਰੱਖੇ ਹਥਿਆਰ ਸੇਫ ਨਹੀਂ ਹਨ ਤਾਂ ਫਿਰ ਤੁਸੀਂ ਆਪ ਹੀ ਅੰਦਾਜਾ ਲਗਾ ਸਕਦੇ ਹੋ ਕਿ ਅੱਗੇ ਜਾ ਕੇ ਮਾਹੌਲ ਕਿੰਨਾ ਖਤਰਨਾਕ ਹੋ ਸਕਦਾ ਹੈ।
ਜਦੋਂ ਇਸ ਸਬੰਧ ਵਿਚ ਡੀਐਸਪੀ ਆਸਵੰਤ ਸਿੰਘ ਨੂੰ ਇਸ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਥਾਣੇ ਵਿਚ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਇਸ ਤਰ੍ਹਾਂ ਹਥਿਆਰਾਂ ਦਾ ਚੋਰੀ ਹੋ ਜਾਣਾ ਕਿਸੇ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰ ਰਿਹਾ ਹੈ।