ਜੰਮੂ | ਪੁਲਵਾਮਾ ‘ਚ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦੀ ਹੱਤਿਆ ਕਰਨ ਵਾਲੇ ਅੱਤਵਾਦੀ ਨੂੰ ਸੁਰੱਖਿਆ ਬਲਾਂ ਨੇ 2 ਦਿਨਾਂ ਅੰਦਰ ਹੀ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀ ਦੀ ਪਛਾਣ ਆਕਿਬ ਮੁਸ਼ਤਾਕ ਭੱਟ ਵਜੋਂ ਹੋਈ ਹੈ। ਆਕਿਬ ਮੁਸ਼ਤਾਕ ਭੱਟ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਅਤੇ ਦ ਰੇਸਿਸਟੈਂਸ ਫਰੰਟ TRF ਲਈ ਕੰਮ ਕਰਦਾ ਸੀ।
ਐਤਵਾਰ ਨੂੰ ਪੁਲਵਾਮਾ ਵਿਚ ਇਕ ਕਸ਼ਮੀਰੀ ਪੰਡਿਤ ਨੂੰ ਕਥਿਤ ਤੌਰ ‘ਤੇ ਮਾਰਿਆ ਗਿਆ ਸੀ। ਇਹ ਅੱਤਵਾਦੀ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਵਿਚ ਮੰਗਲਵਾਰ ਨੂੰ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ। ਪੁਲਵਾਮਾ ਜ਼ਿਲੇ ਦੇ ਅਛਾਨ ਇਲਾਕੇ ‘ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਦੀ ਪਤਨੀ ਨਾਲ ਬਾਜ਼ਾਰ ਜਾਂਦੇ ਸਮੇਂ ਹੱਤਿਆ ਕਰ ਦਿੱਤੀ ਸੀ। ਇਸ ਨੂੰ ਲੈ ਕੇ ਪੂਰੇ ਜੰਮੂ ਡਵੀਜ਼ਨ ‘ਚ ਗੁੱਸਾ ਹੈ।