ਟੈਰਰ ਫੰਡਿੰਗ ਮਾਮਲਾ : ਹਰਸ਼ਦੀਪ ਬਾਜਵਾ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ

0
278

ਮੋਹਾਲੀ : ਟੈਰਰ ਫੰਡਿੰਗ ਮਾਮਲੇ ਵਿੱਚ ਗ੍ਰਿਫਤਾਰ ਗੋਲਡੀ ਬਰਾੜ ਦਾ ਖਾਸਮਖਾਸ ਗੁਰਗਾ ਹਰਸ਼ਦੀਪ ਸਿੰਘ ਬਾਜਵਾ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।  

ਦੱਸ ਦੇਈਏ ਕਿ ਹਰਸ਼ਦੀਪ ਬਾਜਵਾ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਉਸ ਨੂੰ ਸਟੇਟ ਸਪੈਸ਼ਲ ਸੈਲ ਮੋਹਾਲੀ ਵੱਲੋਂ ਬੀਤੇ ਸ਼ੁਕਰਵਾਰ ਨੂੰ ਦੇਰ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ ਮੁਹਾਲੀ ਅਦਾਲਤ ਵੱਲੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ।